ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮੋਬਾਇਲ ਸੈਲਫੋਨ ਟਾਵਰ ਵਰਕਰਜ ਯੂਨੀਅਨ ਪੰਜਾਬ ਸੀਟੂ ਦੀ ਜਨਰਲ ਬਾਡੀ ਦੀ ਮੀਟਿੰਗ ਹਰਪਾਲ ਸਿੰਘ ਦੀ ਪ੍ਰਧਾਨਗੀ ‘ਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਟੈਲੀਕਮ ‘ਚ ਕੰਮ ਕਰਦੇ ਕਿਰਤੀਆਂ ਨੂੰ ਟੈਲੀਕਮ ਖੇਤਰ ‘ਚ ਕੰਮ ਕਰਦੀਆਂ ਕੰਪਨੀਆਂ ਜੀਓ, ਏਅਰਟੈਲ, ਆਈਡੀਆ ਅਤੇ ਵੋਡਾਫੋਨ ਆਦਿ ਖਿਲਾਫ ਸੰਘਰਸ਼ ਕਰਕੇ ਹੀ ਮੰਗਾਂ ਨੂੰ ਮਲਵਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਫੇਲੇ ਲੱਖਾਂ ਟਾਵਰਾਂ ‘ਤੇ ਕੰਮ ਕਰਦੇ ਕਿਰਤੀਆਂ ਨੂੰ ਕੰਪਨੀਆਂ ਵੱਲੋਂ ਸਿੱਧੇ ਤਰ ‘ਤੇ ਭਰਤੀ ਨਾ ਕਰਕੇ ਬਹੁਤ ਘੱਟ ਪੈਸੇ ਦੇ ਕੇ ਠੇਕੇ ‘ਤੇ ਕੰਮ ਕਰਵਾਇਆ ਜਾਂਦਾ ਹੈ ਅਤੇ ਕਿਸੇ ਨਿਸਚਿਤ ਸਮੇਂ ਤੋਂ ਬਿਨ੍ਹਾਂ ਛੋਟੇ ਠੇਕੇਦਾਰਾਂ ਨੂੰ ਟਾਵਰਾਂ ਦਾ ਕੰਮ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਟਾਵਰਾਂ ‘ਤੇ ਕੰਮ ਕਰਨ ਵਾਲੇ ਕਿਰਤੀਆਂ ਦਾ ਲੁੱਟ ਕੀਤੀ ਜਾ ਰਹੀ ਹੈ।ਯੂਨੀਅਨ ਵੱਲੋਂ ਕਿਰਤੀਆਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਅਸਿਸਟੈਂਟ ਲੇਬਰ ਕਮਿਸ਼ਨਰ ਸੈਂਟਰਲ ਜਲੰਧਰ ਨੂੰ ਭੇਜਿਆ।ਜਿੱਥੇ ਆਊਟ ਸੋਰਿਸ ਕੰਪਨੀਆਂ ਅਤੇ ਛੋਟੇ ਠੇਕੇਦਾਰ ਕਿਰਤ ਕਾਨੂੰਨ ਲਾਗੂ ਨਾ ਕਰਨ ਲਈ ਜੋਰ ਲਗਾ ਰਹੇ ਹਨ ਦੇ ਖਿਲਾਫ ਜਨਰਲ ਬਾਡੀ ਮੀਟਿੰਗ ਦੌਰਾਨ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਜਰਨੈਲ ਸਿੰਘ, ਅੰਮਿਤਪਾਲ ਸਿੰਘ, ਅਮਰੀਕ ਸਿੰਘ, ਪਰਮਿੰਦਰ ਸਿੰਘ, ਗੁਰਲਾਲ ਸਿੰਘ, ਦਿਨੇਸ਼ ਸਿੰਘ, ਸੱਤਪਾਲ ਭਾਰਤੀ, ਬਲਕਾਰ ਸਿੰਘ ਅਤੇ ਨਿਵਾਸ ਚੌਧਰੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media