Tuesday, May 21, 2024

ਦਸਤਾਰ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ – ਸਰਦਾਰੀਆਂ ਟਰੱਸਟ

PPN1507201806ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦੀ ਮਲੋਟ ਸ਼ਹਿਰ ‘ਚ ਬੀਤੇ ਦਿਨੀ ਅਕਾਲੀ ਭਾਜਪਾ ਵੱਲੋਂ ਕਰਵਾਈ ਮੋਦੀ ਧੰਨਵਾਦ ਰੈਲੀ ‘ਚ ਇਹਨਾਂ ਵਲੋਂ ਫਿਰ ਬੇਅਦਬੀ ਕੀਤੀ ਗਈ।ਜੋ ਲੰਗਰ ਗੁਰੂ ਘਰ ‘ਚ ਪਿਆਰ ਤੇ ਸ਼ਰਧਾ ਸਤਿਕਾਰ ਨਾਲ ਤਿਆਰ ਹੁੰਦਾ ਹੈ, ਉਸ ਲੰਗਰ ਨੂੰ ਇਹਨਾਂ ਨੇ ਕੂੜੇ ਦੇ ਢੇਰ `ਚ ਸੁੱਟ ਦਿੱਤਾ ਗਿਆ।ਲੰਗਰ ਦੀ ਬੇਅਦਬੀ ਅਤੇ ਰੈਲੀ ਦੌਰਾਨ ਮੋਦੀ ਦੇ ਸਿਰ `ਤੇ ਜੋ ਦਸਤਾਰ ਪਾਈ ਗਈ, ਉਸ ਟੋਪੀ ਰੂਪੀ ਦਸਤਾਰ ਦੀ ਕਈ ਧਾਰਮਿਕ ਸ਼ਖਸ਼ੀਅਤਾਂ ਅਤੇ ਸਰਦਾਰੀਆਂ ਟਰੱਸਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਪੂਹਲਾ ਵੱਲੋਂ ਨਿਖੇਧੀ ਕੀਤੀ ਗਈ ਹੈ।ਇਕਬਾਲ ਸਿੰਘ ਪੂਹਲਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਵਲੋਂ ਇਹ ਦਸਤਾਰ ਮੋਦੀ ਤੇ ਸਿਰ ਰੱਖਣ ਲੱਗਿਆਂ ਉਸ ਨੂੰ ਠੀਕ ਕਰ ਰਿਹਾ ਸੀ ਤਾਂ ਮੋਦੀ ਵਲੋਂ 2 ਸੈਕਿੰਟ ਚ ਦਸਤਾਰ ਦਾ ਲਾਹ ਦੇਣਾ, ਦਸਤਾਰ ਦਾ ਬਹੁਤ ਵੱਡਾ ਅਪਮਾਨ ਹੈ।ਜਿਸ ਬੰਦੇ ਨੂੰ ਦਸਤਾਰ ਦੀ ਮਹਾਨਤਾ ਦਾ ਹੀ ਪਤਾ ਨਹੀਂ ਉਸ ਬੰਦੇ ਨੂੰ ਦਸਤਾਰ ਦੇਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।ਉਨਾਂ ਕਿਹਾ ਕਿ ਦਸਤਾਰ ਕੋਈ ਵੀ ਬੰਨ੍ਹ ਸਕਦਾ, ਪਰ ਦਸਤਾਰ ਨੂੰ ਪਿਆਰ ਨਾਲ ਸਜਾਓ ਨਾ ਕਿ ਇਸ ਤਰ੍ਹਾਂ ਟੋਪੀ ਬਣਾ ਕੇ ਦਿਤੀ ਜਾਵੇ।ਦਸਤਾਰ ਦੀ ਪ੍ਰਫੁਲਤਾ ਨੂੰ ਵਧਾਉਣ ਲਈ ਸਰਦਾਰੀਆਂ ਟਰੱਸਟ ਪੰਜਾਬ ਹਮੇਸ਼ਾਂ ਹੀ ਦਸਤਾਰ ਦੇ ਸਤਿਕਾਰ ਬਾਰੇ ਜਾਣੂ ਕਰਵਾਉਂਦੀ ਹੈ ਅਤੇ ਇਸ ਤਰਾਂ ਦੀ ਟੋਪੀ ਦਸਤਾਰ ਦਾ ਸਿੱਖ ਧਰਮ `ਚ ਕਿਸੇ ਵੀ ਪ੍ਰਚਾਰ ਨਹੀਂ ਕੀਤਾ ਜਾਂਦਾ।ਇਕਬਾਲ ਸਿੰਘ ਪੂਹਲਾ ਨੇ ਕਿਹਾ ਕਿ ਇਸ ਬੇਅਦਬੀ ਦਾ ਸਿੱਖ ਸੰਗਤ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ।ਉਨਾਂ ਹੋ ਰਕਿਹਾ ਕਿ  ਉਨਾਂ ਦੀ ਸੰਸਥਾ ਸਿੰਘ ਸਟਾਇਲ ਦਸਤਾਰ ਟ੍ਰੇਨਿੰਗ ਸੈਂਟਰ ਅਤੇ ਸਰਦਾਰੀਆਂ ਟਰੱਸਟ ਪੰਜਾਬ ਜਿਥੇ ਪੰਜਾਬ ਦੇ ਕੋਨੇ ਕੋਨੇ ‘ਚ ਸਰਦਾਰੀ ਨੂੰ ਵਧਾ ਰਹੀ ਹੈ। ਓਥੇ ਦਸਤਾਰ ਦੇ ਸਤਿਕਾਰ ਲਈ ਪਹਿਰਾ ਵੀ ਦੇ ਰਹੀ ਹੈ।
ਉਨਾਂ ਕਿਹਾ ਕਿ ਦਸਤਾਰ ਅਤੇ ਲੰਗਰ ਦੀ ਇਸ ਬੇਅਦਬੀ ਸਬੰਧੀ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਧਿਆਨ ਸਿੰਘ ਮੰਡ ਨੂੰ ਬਰਗਾੜੀ ਵਿਖੇ ਐਤਵਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਜਿਸ ਵਿੱਚ  ਮੰਗ ਕੀਤੀ ਜਾਵੇਗੀ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਸਿੱਖ ਧਰਮ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਤਲਬ ਕੀਤਾ ਜਾਵੇ।
ਇਕਬਾਲ ਸਿੰਘ ਪੂਹਲਾ ਨੇ ਕਿਹਾ ਕਿ ਮਲੋਟ ਸ਼ਹਿਰ ‘ਚ ਬੀਤੇ ਦਿਨੀ ਅਕਾਲੀ ਭਾਜਪਾ ਗਠਜੋੜ ਵੱਲੋਂ ਮੋਦੀ ਧੰਨਵਾਦ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਜਣ `ਤੇ ਵੀ ਰੈਲੀ ਵਿੱਚ ਥੋੜਾ ਇਕੱਠ ਹੋਣਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਪੰਜਾਬੀ ਜਾਣ ਚੁੱਕੇ ਨੇ ਕਿ ਪੰਜਾਬ ਦਾ ਜਿੰਨਾ ਘਾਣ ਹੋਇਆ, ਉਸ ਦੀ ਜਿੰਮੇਵਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਹੈ।ਘਾਣ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੋਵੇ, ਨਿਰਦੋਸ਼ ਸਿੰਘਾਂ `ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਹੋਵੇ, ਪੰਜਾਬ ‘ਚ ਚਿੱਟੇ ਵਰਗੇ ਨਸ਼ੇ ਦੀ ਪ੍ਰਫੁਲਤਾ ਦਾ ਹੋਵੇ ਜਾਂ ਹੋਰ ਉਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਦੇ ਨਾਲ ਹੀ ਸਿੱਖੀ ਸਿਧਾਤਾਂ ਨੂੰ ਵੀ ਇਹਨਾਂ ਨੇ ਚੂਰ ਚੂਰ ਕੀਤਾ ਹੈ।
 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply