Thursday, March 5, 2026

ਸਿਵਲ ਹਸਪਤਾਲ ਵਿਖੇ ਵਿਸ਼ਵ ਅਬਾਦੀ ਦਿਵਸ ਨੰੂ ਸਮਰਪਿਤ ਜਿਲ੍ਹਾ ਪੱਧਰੀ ਵਰਕਸ਼ਾਪ

PPN1707201801ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਿਵਲ ਹਸਪਤਾਲ ਵਿਖੇ `ਸਾਰਥਕ ਕੱਲ ਦੀ ਸ਼ੁਰੂਆਤ, ਪਰਿਵਾਰ ਨਿਯੋਜਨ ਦੇ ਨਾਲ` ਥੀਮ ਨੂੰ ਸਮਰਪਿਤ ਸਿਵਲ ਸਰਜਨ ਡਾ:  ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਵਿਸ਼ਵ ਅਬਾਦੀ ਦਿਵਸ ਨੰੂ ਸਮਰਪਿਤ ਜਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਡਾ. ਹਰਦੀਪ ਸਿੰਘ ਘਈ ਵਲੋ ਵੱਖ-ਵੱਖ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਵਿਸਥਾਰ `ਚ ਜਾਣਕਾਰੀ ਦਿਤੀ।ਉਨਾਂ ਅੰਤਰਾ ਨਾਮ ਦੇ ਗਰਭ ਨਿਰੋਧਕ ਟੀਕੇ ਬਾਰੇ ਦਸਿਆ ਕਿ ਇਸ ਗਰਭ ਨਿਰੋਧਕ ਟੀਕੇ ਰਾਹੀ 3 ਮਹੀਨੇ ਤਕ ਅਣਚਾਹੇ ਗਰਭ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਇਕ ਬਹੁਤ ਹੀ ਕਾਰਗਰ ਤਰੀਕਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬਿਨਾ ਕਿਸੇ ਪਰੇਸ਼ਾਨੀ ਤੋ ਇਕ ਸਧਾਰਨ ਟੀਕਾ ਲਗਾ ਕੇ ਪਰਿਵਾਰ ਨਿਯੋਜਨ ਕੀਤਾ ਜਾ ਸਕਦਾ ਹੈ ਅਤੇ ਯੋਨ ਸਬੰਧ ਵਿਚ ਕੋਈ ਪਰੇਸ਼ਾਨੀ ਨਹੀ ਆਉਦੀ। ਘਈ ਨੇ ਕਿਹਾ ਕਿ ਛਾਯਾ ਨਾਮ ਦੀ ਗਰਭ ਨਿਰੋਧਕ ਗੋਲੀ ਗੋਲੀ ਬਹੁਤ ਹੀ ਸੁਰਖੱਅਿਤ ਹੈ ਅਤੇ ਇਸ ਨਾਲ ਬਿਨਾ ਕਿਸੇ ਸਾਈਡ ਇਫੈਕਟ ਤੋ ਅਣਚਾਹੇ ਗਰਭ ਤੋ ਬਚਿਆ ਜਾ ਸਕਦਾ ਹੈ।ਇਸ ਤੋ ਇਲਾਵਾ ਨਸਬੰਦੀ, ਨਲਬੰਦੀ, ਕੌਪਰ-ਟੀ, ਪੀ.ਪੀ.ਆਈ.ਯੁ.ਸੀ.ਡੀ, ਓਰਲ ਪਿਲਸ ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜਦੀਕ ਦੇ ਸਿਹਤ ਕੇਦਰ ਨਾਲ ਸੰਪਰਕ ਕਰਨ ਲਈ ਕਿਹਾ।
     ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਅਰੋੜਾ ਨੇ ਦੱਸਿਆ ਕਿ ਵਧਦੀ ਆਬਾਦੀ ਨੂੰ ਠੱਲ ਪਾਉਣ ਲਈ ਸਾਰੇ ਹੀ ਸੰਸਾਰ ਵਿਚ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਦਾ ਹੈ, ਕਿਉਂਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ।ਵੱਧਦੀ ਆਬਾਦੀ ਦੇਸ਼ ਦੀ ਸਮੱਸਿਆ ਨਹੀ ਬਲਕਿ ਸਮਾਜ ਦੀ ਹਰੇਕ ਸਮੱਸਿਆ ਦੀ ਜੜ੍ਹ ਹੈ।
     ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਸਾਰੇ ਹੀ ਸਿਹਤ ਕੇਂਦਰਾਂ ਵਿੱਚ ਵੱਖ ਵੱਖ ਪਰਿਵਾਰ ਨਿਯੋਜਨ ਦੇ ਢੰਗ ਤਰੀਕੇ ਅਤੇ ਸਾਧਨ ਮੋਜੂਦ ਹਨ ਅਤੇ ਸੀ.ਐਚ.ਸੀ/ਪੀ.ਐਚ.ਸੀ ਅਤੇ ਸਿਵਲ ਹਸਪਤਾਲਾ ਵਿੱਚ ਨਸਬੰਦੀ/ ਨਲਬੰਦੀ ਦੇ ਉਪਰੇਸ਼ਨ ਕੀਤੇ ਜਾਣਗੇ।ਇਸ ਮੋਕੇ ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਆਰੂਸ਼ ਭਲਾ, ਡਾ. ਰਾਜੇਸ਼ ਭਗਤ ਅਤੇ ਮੈਡੀਕਲ ਅਫਸਰ ਸ਼ਹਿਰੀ, ਐਲ.ਐਚ.ਵੀ, ਏ.ਐਨ.ਐਮ ਆਦਿ ਮੋਜੂਦ ਸਨ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply