ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲਂੌਗ ਲਰਨਿੰਗ ਵਿਭਾਗ ਵਿੱਚ ਇੰਸਟ੍ਰਕਟਰਾਂ ਦੀਆਂ ਪੋਸਟਾਂ ਲਈ ਵਾਕ-ਇਨ-ਇੰਟਰਵਿਊ 1 ਅਗਸਤ 2018 ਨੂੰ ਕਰਵਾਈ ਜਾਵੇਗੀ।ਇਹ ਇੰਟਰਵਿਊ ‘ਡਰੈੱਸ ਡਿਜ਼ਾਈਨਿੰਗ, ਕਟਿੰਗ ਐਂਡ ਟੇਲਰਿੰਗ, ਫੈਸ਼ਨ ਡਿਜ਼ਾਈਨਿੰਗ, ਕਾਸਮੋਟਾਲੋਜੀ, ਕੰਪਿਊਟਰ ਐਪਲੀਕੇਸ਼ਨਸ਼, ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ, ਆਫੀਸ ਪ੍ਰਬੰਧਨ ਅਤੇ ਸੈਕਟੇਰਿਅਲ ਪ੍ਰੈਕਟਿਸ ਲਈ ਇੰਸਟ੍ਰਕਟਰਾਂ ਦੀਆਂ ਪੋਸਟਾਂ ਲਈ ਕਰਵਾਈ ਜਾਵੇਗੀ।
ਇਹ ਪੋਸਟਾਂ ਸਿਰਫ ਪਾਰਟ-ਟਾਈਮ ਕੰਟਰੈਕਟ ਦੇ ਆਧਾਰ ਤੇ ਅਕਾਦਮਿਕ ਸਾਲ 2018-19 ਲਈ ਜਾਂ ਕੋਰਸ ਦੇ ਪੂਰਾ ਹੋਣ ਤਕ, ਜੋ ਵੀ ਪਹਿਲਾਂ ਹੋਵੇਗੀ ਤਕ ਹੋਣਗੀਆਂ।ਇਹਨਾਂ ਪੋਸਟਾਂ ਲਈ 11,500/- ਪ੍ਰਤੀ ਮਹੀਨਾ ਤਨਖਾਹ ਹੋਵੇਗੀ।ਇੰਟਰਵਿਊ ਦੁਪਹਿਰ 2.30 ਵਜੇ ਡੀਨ, ਅਕਾਦਮਿਕ ਮਾਮਲਿਆਂ ਦੇ ਦਫਤਰ ਵਿਚ ਆਯੋਜਿਤ ਕੀਤੀ ਜਾਵੇਗੀ। ਨਿਰਧਾਰਤ ਯੋਗਤਾਵਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਆਨਲਾਈਨ ਵੈਬਸਾਈਟ
ਲਾਇਫੈਲੋਂਗ ਲਰਨਿੰਗ ਵਿਭਾਗ ਵਿਚ ਨਿੱਜੀ ਤੋਰ `ਤੇ 30 ਜੁਲਾਈ ਨੂੰ ਸਵੇਰੇ 11:00 ਵਜੇ ਤੱਕ ਭਰੇ ਹੋਏ ਫਾਰਮ ਜਮ੍ਹਾ ਕਰਵਾ ਸਕਦੇ ਹਨ। ਵਾਕ-ਇਨ-ਇੰਟਰਵਿਊ ਲਈ ਉਮੀਦਵਾਰਾਂ ਨੂੰ ਬਾਇਓ-ਡਾਟਾ, ਅਸਲ ਸਰਟੀਫਿਕੇਟ ਅਤੇ ਉਹਨਾਂ ਦੀ ਤਸਦੀਕ ਕੀਤੀ ਗਈ ਫੋਟੋ ਕਾਪੀਆਂ ਸਮੇਤ ਲਿਆਉਣ ਦੀ ਲੋੜ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media