ਖਾਲਸਾ ਕਾਲਜ ਤੇ ਯੂਨਾਇਟਿਡ ਫੁੱਟਬਾਲ ਕਲੱਬ ਦੇ ਖਿਡਾਰੀ ਹੁਸ਼ਿਆਪੁਰ ਰਵਾਨਾ
ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੰਧੂ) – ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਵਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ `ਚ ਸ਼ਮੂਲੀਅਤ ਕਰਨ ਦੇ ਮੰਤਵ
ਨਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਅਤੇ ਯੁਨਾਇਟਿਡ ਫੁੱਟਬਾਲ ਕਲੱਬ ਦੀ ਸਾਂਝੀ ਟੀਮ ਹੁਸ਼ਿਆਰਪੁਰ ਵਿਖੇ ਬੀ-ਡਵੀਜਨ ਦੇ ਪਲੇਠਾ ਮੈਚ ਖੇਡਣ ਲਈ ਕੋਚ ਪ੍ਰਦੀਪ ਕੁਮਾਰ ਤੇ ਕੋਚ ਭੁਪਿੰਦਰ ਪਾਲ ਸਿੰਘ ਦੇਖ-ਰੇਖ ਹੇਠ ਰਵਾਨਾ ਹੋਈ।ਟੀਮ ਨੂੰ ਰਵਾਨਾ ਕਰਦਿਆਂ ਯੁਨਾਇਟਿਡ ਫੁੱਟਬਾਲ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਫੀਫਾ ਵਿਸ਼ਵ ਫੁੱਟਬਾਲ ਪ੍ਰਤੀਯੋਗਤਾ ਤੋਂ ਬਾਅਦ ਫੁੱਟਬਾਲ ਖੇਡ ਦੀ ਹਰਮਨ ਪਿਆਰਤਾ ਤੇ ਲੋਕ ਪਿਆਰਤਾ ਦੇ ਵਿਚ ਬੇਹੱਦ ਵਾਧਾ ਹੋਇਆ ਹੈ।ਇਹ ਹੀ ਕਾਰਨ ਹੈ ਕਿ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਵਿੱਚ ਫੁੱਟਬਾਲ ਖੇਡ ਖੇਤਰ ਦਾ ਬੋਲਬਾਲਾ ਪਹਿਲਾ ਨਾਲੋਂ ਵੱਧ ਗਿਆ ਹੈ ਤੇ ਹਰ ਖਿਡਾਰੀ ਆਪਣੀ ਕਿਸਮਤ ਅਜਮਾਈ ਕਰਨਾ ਚਾਹੁੰਦਾ ਹੈ।ਉਨ੍ਹਾਂ ਇਹ ਵੀ ਕਿਹਾ ਹੈ ਕਿ ਵਿਸ਼ਵ ਖੇਡ ਖਾਕੇ `ਤੇ ਸਭ ਤੋਂ ਮਹਿੰਗੀ ਖੇਡ ਫੁੱਟਬਾਲ ਮੰਨੀ ਗਈ ਹੈ।
ਇਸ ਮੌਕੇ ਕੋਚ ਪ੍ਰਦੀਪ ਕੁਮਾਰ ਤੇ ਭੁਪਿੰਦਰਪਾਲ ਸਿੰਘ ਲੂਸੀ ਨੇ ਕਿਹਾ ਉਨ੍ਹਾਂ ਦੇ ਖਿਡਾਰੀਆਂ ਦੇ ਵਿੱਚ ਬਹੁਤ ਜੋਸ਼ ਤੇ ਉਤਸ਼ਾਹ ਹੈ।ਕਰੜਾ ਅਭਿਆਸ ਕਰਨ ਵਾਲੇ ਉਨ੍ਹਾਂ ਦੇ ਖਿਡਾਰੀ ਇਹ ਮੈਚ ਜਿੱਤ ਕੇ ਅਗਲੇਰੀ ਪ੍ਰਤੀਯੋਗਤਾ ਲਈ ਰਾਹ ਪੱਧਰਾ ਕਰਕੇ ਹੀ ਵਾਪਸ ਪਰਤਣਗੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media