ਭੀਖੀ, 20 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਝੱਬਰ ਜਿਲ੍ਹਾ ਮਾਨਸਾ ਵਿਖੇ 22 ਜੁਲਾਈ 2018 ਦਿਨ ਐਤਵਾਰ ਨੂੰ ਸ਼ਾਮ 3.00 ਵਜੇ ਤੋਂ 8.00 ਵਜੇ ਤੱਕ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਸੁਖਚੈਨ ਸਿੰਘ ਅਤਲਾ ਦੱਸਿਆ ਕਿ ਮੁਕਾਬਲੇ ਵਿੱਚ ਕਿਸੇ ਵੀ ਧਰਮ ਜਾਂ ਮਜ਼ਹਬ ਦੇ 7 ਤੋਂ 23 ਸਾਲ ਦੀ ਉਮਰ ਦੇ ਬੱਚੇ ਜਾਂ ਬੱਚੀਆਂ ਭਾਗ ਲੈ ਸਕਦੀਆਂ ਹਨ। ਉਨਾਂ ਕਿਹਾ ਕਿ ਪਿੰਡਾਂ ਦੇ 300ਬੱਚਿਆਂ ਦਾ ਮੁਕਾਬਲਾ ਹੋਵੇਗਾ।ਜਿੰਨਾਂ ਬੱਚਿਆਂ ਦੇ ਫਾਈਨਲ ਵਿੱਚ 65% ਤੱਕ ਨੰਬਰ ਹੋਣਗੇ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲਿਆ ਵਿੱਚ ਭਾਗ ਲੈਣ ਲਈ ਐਟਰੀ ਫਾਰਮ ਭਰ ਕੇ ਪ੍ਰਬੰਧਕਾਂ ਪਾਸੋ ਸਿਲੇਬਸ ਪ੍ਰਾਪਤ ਕੀਤਾ ਜਾ ਸਕਦਾ ਹੈ।ਸੀਟ `ਤੇ ਬੈਠਣ ਤੋਂ ਪਹਿਲਾ ਇੱਕ ਟੈਸਟ ਹੋਵੇਗਾ, ਪਹਿਲੇ ਰਾਉਂਡ ਵਿੱਚ 25 ਸਵਾਲਾਂ ਦਾ ਆਬਜੈਕਟਿਵ ਟੈਸਟ ਹੋਵੇਗਾ।ਉਸ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਸੀਟ (ਸਕਰੀਨ) `ਤੇ ਬੈਠਣ ਦਾ ਮੋਕਾ ਮਿਲੇਗਾ।ਇਸ ਤਰਾਂ ਚਾਰ ਵਿਦਿਆਰਥੀ ਚੁਣੇ ਜਾਣਗੇ, ਜੋ ਅੱਗੇ ਫਾਇਨਲ ਮੁਕਾਬਲੇ `ਚ ਜਾਣਗੇ।ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਖਾਲਸਾ, ਭਾਈ ਗੁਰਦੀਪ ਸਿੰਘ ਖਾਲਸਾ, ਨਵਦੀਪ ਸਿੰਘ ਅੱਪੀ ਝੱਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀ ਸੰਗਤ ਹਾਜ਼ਰ ਸੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media