Friday, November 22, 2024

ਪਿੰਡ ਝੱਬਰ ਵਿਖੇ ਗੁਰਬਾਣੀ, ਗੁਰ ਇਤਿਹਾਸ ਤੇ ਲੰਬੇ ਕੇਸਾਂ ਦੇ ਮੁਕਾਬਲੇ 22 ਜੁਲਾਈ ਨੂੰ – ਭਾਈ ਅਤਲਾ

PPN2007201801ਭੀਖੀ, 20 ਜੁਲਾਈ (ਪੰਜਾਬ ਪੋਸਟ –  ਕਮਲ ਜਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵਲੋਂ  ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਝੱਬਰ ਜਿਲ੍ਹਾ ਮਾਨਸਾ ਵਿਖੇ 22 ਜੁਲਾਈ 2018 ਦਿਨ ਐਤਵਾਰ ਨੂੰ ਸ਼ਾਮ 3.00 ਵਜੇ ਤੋਂ 8.00 ਵਜੇ ਤੱਕ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਸੁਖਚੈਨ ਸਿੰਘ ਅਤਲਾ ਦੱਸਿਆ ਕਿ ਮੁਕਾਬਲੇ ਵਿੱਚ ਕਿਸੇ ਵੀ ਧਰਮ ਜਾਂ ਮਜ਼ਹਬ ਦੇ 7 ਤੋਂ 23 ਸਾਲ ਦੀ ਉਮਰ ਦੇ ਬੱਚੇ ਜਾਂ ਬੱਚੀਆਂ ਭਾਗ ਲੈ ਸਕਦੀਆਂ ਹਨ। ਉਨਾਂ ਕਿਹਾ ਕਿ  ਪਿੰਡਾਂ ਦੇ 300ਬੱਚਿਆਂ ਦਾ ਮੁਕਾਬਲਾ ਹੋਵੇਗਾ।ਜਿੰਨਾਂ ਬੱਚਿਆਂ ਦੇ ਫਾਈਨਲ ਵਿੱਚ 65% ਤੱਕ ਨੰਬਰ ਹੋਣਗੇ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲਿਆ ਵਿੱਚ ਭਾਗ ਲੈਣ ਲਈ ਐਟਰੀ ਫਾਰਮ ਭਰ ਕੇ ਪ੍ਰਬੰਧਕਾਂ ਪਾਸੋ ਸਿਲੇਬਸ ਪ੍ਰਾਪਤ ਕੀਤਾ ਜਾ ਸਕਦਾ ਹੈ।ਸੀਟ `ਤੇ ਬੈਠਣ ਤੋਂ ਪਹਿਲਾ ਇੱਕ ਟੈਸਟ ਹੋਵੇਗਾ, ਪਹਿਲੇ ਰਾਉਂਡ ਵਿੱਚ 25 ਸਵਾਲਾਂ ਦਾ ਆਬਜੈਕਟਿਵ ਟੈਸਟ ਹੋਵੇਗਾ।ਉਸ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਸੀਟ (ਸਕਰੀਨ) `ਤੇ ਬੈਠਣ ਦਾ ਮੋਕਾ ਮਿਲੇਗਾ।ਇਸ ਤਰਾਂ ਚਾਰ ਵਿਦਿਆਰਥੀ ਚੁਣੇ ਜਾਣਗੇ, ਜੋ ਅੱਗੇ ਫਾਇਨਲ ਮੁਕਾਬਲੇ `ਚ ਜਾਣਗੇ।ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਖਾਲਸਾ, ਭਾਈ ਗੁਰਦੀਪ ਸਿੰਘ ਖਾਲਸਾ, ਨਵਦੀਪ ਸਿੰਘ ਅੱਪੀ ਝੱਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀ ਸੰਗਤ ਹਾਜ਼ਰ ਸੀ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply