Tuesday, November 24, 2026

ਬਿਜਲੀ ਨਾਲ ਛੇੜਛਾੜ ਕਰਨ ਵਾਲੇ ਦੋ ਦੋਸ਼ੀ ਕਾਬੂ

ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਡੀ.ਓ ਪਾਵਰਕਾਮ ਮਲੋਟ ਵਲੋਂ ਜਾਰੀ ਪੱਤਰ ’ਤੇ ਕਾਰਵਾਈ ਕਰਦਿਆਂ PPN2407201802ਬਿਜਲੀ ਟੈਂਪਰ ਕਰਨ ਵਾਲੇ ਗਿਰੋਹ ਖਿਲਾਫ ਥਾਣਾ ਐਂਟੀ ਪਾਵਰ ਥੈਫਟ ਬਠਿੰਡਾ ਵਿਖੇ ਮੁਕੱਦਮਾ ਨੰਬਰ 502 ਮਿਤੀ 23 ਜੁਲਾਈ 2018 ਬਿਜਲੀ ਐਕਟ ਧਾਰਾ 135,138,139 ਰਜਿਸਟਰ ਕਰਕੇ ਏ.ਐਸ.ਆਈ ਹਾਕਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਕੇਸ਼ ਕੁਮਾਰ ਪੁੱਤਰ ਮਨੋਹਰ ਲਾਲ ਮਹਾਜਨ ਵਾਸੀ ਅਬੋਹਰ ਹਾਲ ਵਾਸੀ ਬੱਲੂਆਣਾ ਅਤੇ ਮੁਨੀਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ 5 ਜੰਮੂ ਬਸਤੀ ਅਬੋਹਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਬਿਜਲੀ ਮੀਟਰ ਟੈਂਪਰਿੰਗ ਵਿੱਚ ਕੰਮ ਆਉਣ ਵਾਲਾ ਸਮਾਨ ਅਤੇ ਤਿੰਨ ਬਿਜਲੀ ਦੇ ਪੁਰਾਣੇ ਮੀਟਰ ਬਰਾਮਦ ਕੀਤੇ ਹਨ।ਦੋਸ਼ੀਆਨ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply