ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਡੀ.ਓ ਪਾਵਰਕਾਮ ਮਲੋਟ ਵਲੋਂ ਜਾਰੀ ਪੱਤਰ ’ਤੇ ਕਾਰਵਾਈ ਕਰਦਿਆਂ
ਬਿਜਲੀ ਟੈਂਪਰ ਕਰਨ ਵਾਲੇ ਗਿਰੋਹ ਖਿਲਾਫ ਥਾਣਾ ਐਂਟੀ ਪਾਵਰ ਥੈਫਟ ਬਠਿੰਡਾ ਵਿਖੇ ਮੁਕੱਦਮਾ ਨੰਬਰ 502 ਮਿਤੀ 23 ਜੁਲਾਈ 2018 ਬਿਜਲੀ ਐਕਟ ਧਾਰਾ 135,138,139 ਰਜਿਸਟਰ ਕਰਕੇ ਏ.ਐਸ.ਆਈ ਹਾਕਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਕੇਸ਼ ਕੁਮਾਰ ਪੁੱਤਰ ਮਨੋਹਰ ਲਾਲ ਮਹਾਜਨ ਵਾਸੀ ਅਬੋਹਰ ਹਾਲ ਵਾਸੀ ਬੱਲੂਆਣਾ ਅਤੇ ਮੁਨੀਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ 5 ਜੰਮੂ ਬਸਤੀ ਅਬੋਹਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਬਿਜਲੀ ਮੀਟਰ ਟੈਂਪਰਿੰਗ ਵਿੱਚ ਕੰਮ ਆਉਣ ਵਾਲਾ ਸਮਾਨ ਅਤੇ ਤਿੰਨ ਬਿਜਲੀ ਦੇ ਪੁਰਾਣੇ ਮੀਟਰ ਬਰਾਮਦ ਕੀਤੇ ਹਨ।ਦੋਸ਼ੀਆਨ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media