ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕੈਡਿਮਕ ਪ੍ਰੋ ਡਾ ਕਵਲਜੀਤ ਸਿੰਘ ਨੇ ਕਿਹਾ ਹੈ ਕਿ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦਾ ਅਹਿਮ ਰੋਲ ਹੁੰਦਾ ਹੈ । ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਕਿਤਾਬਾਂ ਖਰੀਦਣ ਦੀ ਅਦਤ ਪਾਉਣ ਅਤੇ ਫਿਰ ਕਿਤਾਬਾਂ ਪੜ੍ਹਣ ਨੂੰ ਆਪਣੀ ਜ਼ਿੰਦਗੀ ਦੇ ਹਿੱਸਾ ਬਣਾਉਣ ਜੇ ਉਨ੍ਹਾਂ ਨੇ ਸਫਲਤਾਂ ਦੀ ਪੋੜੀਆਂ ਚੜ੍ਹਨੀਆਂ ਹਨ।ਉਨ੍ਹਾਂ ਨੇ ਵਿਦਿਆਰਥੀਆਂ ਵਿਚ ਦਿਨੋ ਦਿਨ ਪੜ੍ਹਨ ਦੀ ਘੱਟ ਰਹੀ ਰੁਚੀ ਨੂੰ ਘਾਤਕ ਦੱਸਦਿਆਂ ਕਿਹਾ ਕਿ ਇਸ ਦੇ ਲਈ ਸਕੂਲ ਪੱਧਰ ਤੋਂ ਹੀ ਉਪਰਾਲੇ ਹੁਣ ਸ਼ੁਰੂ ਕਰਨ ਦੀ ਸਖਤ ਲੋੜ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਈ ਚਾਰ ਦਿਨਾਂ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਾਹਿਤ ਅਕੈਡਮੀ ਵੱਲੋ ਲਗਾਂਈ ਗਈ ਇਸ ਪ੍ਰਦਸ਼ਨੀ ਦੇ ਪਹਿਲੇ ਦਿਨ ਵਿਦਿਆਰਥੀਆਂ ਵੱਲੋ ਪੂਰੇ ਉਤਸਾਹ ਨਾਲ ਹਿੱਸਾ ਲਿਆ ਗਿਆ ਅਤੇ ਆਪਣੀ ਦਿਲਚਸਪੀ ਅਤੇ ਵਿਸ਼ੇ ਨਾਲ ਸਬੰਧਤ ਪੁਸਤਕਾਂ ਦੀ ਖਰੀਦ ਕੀਤੀ ਗਈ।ਹਿੰਦੀ, ਪੰਜਾਬੀ, ਅੰਗਰੇਜੀ ਅਤੇ ਉਰਦੂ ਭਾਸ਼ਾ ਵਿਚ ਸਾਹਿਤ ਅਕੈਦਮੀ ਵੱਲੋ ਹਾਲ ਵਿਚ ਹੀ ਪ੍ਰਕਾਸ਼ਿਤ ਪੁਸਤਕਾਂ ਤੋ ਇਲਾਵਾਂ ਹੋਰ ਵੀ ਵਿਸ਼ਿਆ ਨਾਲ ਸਬੰਧਤ ਬੇਸ਼ਕੀਮਤੀ ਪੁਸਤਕਾਂ ਵੀ ਵਿਕਰੀ ਦੇ ਲਈ ਪ੍ਰਦਸ਼ਨੀ ਵਿਚ ਲਗਾਈਆਂ ਗਈਆ ਹਨ।ਵਿਦਿਆਰਥੀਆਂ ਨੇ ਦੱਸਿਆ ਕੇ ਇਸ ਪੁਸਤਕ ਪ੍ਰਦਰਸ਼ਨੀ ਦੇ ਵਿਚ ਜਿਥੇ ਉਨ੍ਹਾਂ ਨੁੁੂੰ ਆਪਣੀ ਪੜ੍ਹਾਈ ਦੇ ਵਿਸ਼ੇ ਨਾਲ ਸਬੰਧਤ ਪੁਸਤਕਾਂ ਮਿਲੀਆਂ ਹਨ ਉਥੇ ਪੁਸਤਕ ਪ੍ਰਦਰਸ਼ਨੀ ਵਿਚ ਨਵੀਂਆਂ ਮਾਰਕੀਟ ਵਿਚ ਆਈਆਂ ਕਿਤਾਬਾਂ ਦੀ ਵੀ ਜਾਣਕਾਰੀ ਮਿਲੀ ਹੈ।ਇਸ ਪ੍ਰਦਰਸ਼ਨੀ ਨਾਲ ਵਿਦਿਆਰਥੀਆ ਵਿਚ ਕਿਤਾਬਾਂ ਪੜ੍ਹਨ ਪ੍ਰਤੀ ਜਾਗ੍ਰਿਤਾ ਵੀ ਵਧੇਗੀ ।
ਭਾਈ ਗੁਰਦਾਸ ਲਾਈਬ੍ਰੇਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਪ੍ਰੋ ਕਵਲਜੀਤ ਸਿੰਘ ਨੇ ਕਿਹਾ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ ਜ਼ਸਪਾਲ ਸਿੰਘ ਯੂਨੀਵਰਸਿਟੀ ਦੇ ਵਿਚ ਉਤਮ ਕਿਸਮ ਦਾ ਪੜ੍ਹਾਈ ਵਾਲਾ ਮਾਹੌਲ ਬਣਾਉਣ ਦੇ ਲਈ ਭਾਈ ਗੁਰਦਾਸ ਲਾਈਬ੍ਰੇਰੀ ਨੂੰ ਅਧੁਨਿਕ ਲੀਹਾ ੳਤੇ ਲਿਅਉਣਾ ਜਾ ਰਹੇ ਹਨ।ਇਸ ਦੇ ਲਈ ਲੋੜੀਦਾ ਫੰਡ ਵੀ ਯੂਨੀਵਰਸਿਟੀ ਨੂੰ ਮਿਲ ਚੁੱਕਾ ਹੈ। ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਨਾਲ ਪ੍ਰਦਰਸ਼ਨੀ ਵਿਚ ਸੱਸਤੇ ਰੇਟਾਂ ਤੇ ਪੁਸਤਕਾਂ ਮਹੱਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਨੇ ਪੁਸਤਕ ਪ੍ਰੇਮੀਆਂ ਨੂੰ ਵੀ ਇਸ ਪ੍ਰਦਰਸ਼ਨੀ ਦਾ ਲਾਭ ਲੈਣ ਦਾ ਸੱਦਾ ਦਿੱਤਾ । ਇਸ ਸਮੇਂ ਡਾ ਅਮਿਤ ਕੋਟਸ, ਪ੍ਰੋਫੈਸਰ ਇੰਚਾਰਜ ਲਾਇਬ੍ਰੇਰੀ ਵੀ ਹਾਜ਼ਰ ਸਨ ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media