Friday, August 21, 2026

ਮਿੰਨੀ ਟ੍ਰਾਈ ਐਥਲੋਨ ਤਹਿਤ ਸਾਈਕਲਿੰਗ ਰੇਸ, ਮੈਰਾਥਨ ਦੌੜ ਤੇ ਪੈਦਲ ਚਾਲ 28 ਜੁਲਾਈ ਨੂੰ – ਗੁਰਪ੍ਰੀਤ ਗਾਗੋਵਾਲ

PPN2707201804ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਿਸ਼ਨ ਤੰਦਰੁਸਤ ਤਹਿਤ 28 ਜੁਲਾਈ ਨੂੰ ਮਿੰਨੀ ਟ੍ਰਾਈ-ਐਥਲੋਨ ਕਰਵਾਈ ਜਾ ਰਹੀ ਹੈ।ਜਿਸ ਦੌਰਾਨ ਇਕੋ ਸਮੇਂ ਸਾਈਕਲਿੰਗ ਰੇਸ, ਮੈਰਾਥਨ ਰੇਸ, ਮੈਰਾਥਨ ਅਤੇ ਪੈਦਲ ਚਾਲ ਕਰਵਾਈ ਜਾ ਰਹੀ ਹੈ।ਸਵੇਰੇ 7.00 ਵਜੇ ਅਨਾਜ ਮੰਡੀ ਮਾਨਸਾ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਹੁੰਚ ਰਹੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ ਨੇ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ, ਹਰਿਆ-ਭਰਿਆ, ਸਾਫ-ਸੁਥਰਾ ਤੰਦਰੁਸਤ ਪੰਜਾਬ ਬਣਾਈਏ।ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਤੰਦਰੁਸਤ ਜੀਵਨ ਜਿਉਣ, ਉਹਨਾਂ ਮਿਸਨ ਤੰਦਰੁਸਤ ਪੰਜਾਬ ਦੇ 28 ਜੁਲਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply