ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਪੀ.ਜੀ ਵਿਭਾਗ ਦੇ
ਬੀ.ਸੀ.ਏ ਸਮੈਸਟਰ-6 ਦੀਆਂ ਵਿਦਿਆਰਥਣਾਂ ਅਸ਼ਮੀਨ ਕੌਰ, ਜੈਸਮੀਨ ਕੌਰ, ਪਾਇਲ ਗੁਪਤਾ, ਸ਼ਾਇਨਾ, ਕਰਿਸ਼ਮਾ ਲਖਨਪਾਲ ਅਤੇ ਸ਼ਿਫਾਲੀ ਟੰਡਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਲੜੀਵਾਰ ਪਹਿਲਾ, ਦੂਜਾ, ਚੌਥਾ, ਬਾਰਵਾਂ, ਪੰਦਰਵਾਂ ਅਤੇ ਸਤਾਰਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਨੇ ਅਵੱਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਬਿਹਤਰੀਨ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਮੈਰਿਟ ਦਿਵਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਹਾਜਰ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਦੁੱਗਲ, ਡੀਨ ਅਕਾਦਮਿਕ ਡਾ. ਸਿਮਰਦੀਪ, ਡੀਨ ਪਬਲੀਕੇਸ਼ਨਜ ਸੰਦੀਪ ਜੁਤਸ਼ੀ, ਪ੍ਰਬੰਧਕ ਡਾ. ਰੁਪਿੰਦਰਪਾਲ, ਡੀਨ ਐਡਮਿਸ਼ਨਜ ਮਿਸ. ਕਿਰਨ ਗੁਪਤਾ ਤੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media