ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕੇ ਗਏ ਮਿਸ਼ਨ `ਤੰਦਰੁਸਤ ਪੰਜਾਬ` ਨੂੰ ਅੱਗੇ
ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਖੇ ਮਿੰਨੀ ਟ੍ਰਾਈ- ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ ਨੂੰ ਦਾਣਾ ਮੰਡੀ ਮਾਨਸਾ ਵਿਖੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੋਕੇ ਡੀ.ਸੀ ਮਾਨਸਾ ਅਪਨੀਤ ਰਿਆਤ ਅਤੇ ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਸਰਦੂਲਗੜ੍ਹ ਹਲਕਾ ਇੰਚਾਰਜ ਅਜੀਤ ਇੰਦਰ ਸਿੰਘ ਮੋਫਰ, ਜਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ, ਮਾਨਸਾ ਹਲਕਾ ਇੰਚਾਰਜ ਡਾ. ਮਨੋਜ ਬਾਲਾ ਬਾਂਸਲ, ਬੁਢਲਾਡਾ ਹਲਕਾ ਇੰਚਾਰਜ ਬੀਬਾ ਰਣਜੀਤ ਕੌਰ ਭੱਟੀ ਅਤੇ ਗੁਰਪ੍ਰੀਤ ਕੋਰ ਗਾਗੋਵਾਲ ਆਦਿ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media