ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੰਗਰ ਕਮੇਟੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਧੂਰੀ ਵੱਲੋਂ ਸਾਉਣ ਦੇ ਮਹੀਨੇ ਦੀ ਆਮਦ `ਤੇ ਸ਼੍ਰੀ ਨੈਣਾ ਦੇਵੀ ਜੀ
(ਹਿਮਾਚਲ ਪ੍ਰਦੇਸ਼) ਵਿਖੇ ਮੰਦਰ ਟਰੱਸ਼ਟ ਨੈਣਾ ਦੇਵੀ ਵਲੋਂ ਲਗਾਏ ਜਾਂਦੇ ਲੰਗਰ ਲਈ ਲੋਕਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਰਾਸ਼ਨ ਦਾ ਟਰੱਕ ਸਥਾਨਕ ਕਟਿਹਰਾ ਬਾਜਾਰ ਚੋਕ ਲੰਗਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸਕੱਤਰ ਦਰਸ਼ਨ ਕੁਮਾਰ ਦੀ ਅਗੁਵਾਈ ਹੇਠ ਰਵਾਨਾ ਹੋਇਆ।ਜਿਸ ਨੂੰ ਨਗਰ ਕੌਸਲਰ ਧੂਰੀ ਸੁਰਿੰਦਰ ਕੁਮਾਰ ਗੋਇਲ ਅਤੇ ਪ੍ਰਧਾਨ ਅੱਗਰਵਾਲ ਸਮਾਜ ਸਭਾ ਧੂਰੀ ਸੋਮਨਾਥ ਗਰਗ ਵਲੋਂ ਸਾਂਝੇ ਤੋਰ `ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਵਿਵੇਕ ਗਰਗ ਨੇ ਦੱਸਿਆ ਕਿ ਲੰਗਰ ਕਮੇਟੀ ਵੱਲੋਂ ਪਿਛਲੇ 40 ਸਾਲਾਂ ਤੋ ਲੰਗਰ ਦੀ ਇਹ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ।ਇਸ ਮੋਕੇ ਹੋਰਨਾ ਤੋਂ ਇਲਾਵਾ ਪ੍ਰਵੀਨ ਗਰਗ, ਦੀਵਾਂਸ਼ੁ ਗਰਗ, ਰਾਮ ਗੇਪਾਲ, ਜੀਵਣ ਕੁਮਾਰ, ਅਰੂਣ ਗਰਗ, ਰਮੇਸ਼ ਕੁਮਾਰ, ਪਾਰੂ ਕੁਮਾਰ, ਮੰਗੀ ਆਦਿ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media