Friday, October 2, 2026

ਜਨਮ ਦਿਨ ਮਨਾਉਣ ਦਾ ਨਿਵੇਕਲਾ ਯਤਨ – ਲਾਏ ਫੁੱਲਾਂ ਵਾਲੇ ਬੂਟੇ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਆਪਣੇ ਪੁੱਤਰ ਸੁਖਰਾਜ ਸਿੰਘ ਦੇ PPN0108201803ਜਨਮ ਦਿਨ `ਤੇ ਵਾਧੂ ਦੇ ਖਰਚੇ ਅਤੇ ਪੱਛਮੀ ਮੁਲਕਾਂ ਦੀਆਂ ਰੀਤੀ ਰਿਵਾਜਾਂ ਤੋਂ ਗ਼ੁਰੇਜ਼ ਕਰਦਿਆਂ ਪਿੰਡ ਦੇ ਸਕੂਲ ਵਿੱਚ ਫੁੱਲਾਂ ਵਾਲੇ ਬੁਟੇ ਲਾਏ ਅਤੇ ਰਾਤ ਨੂੰ ਧਾਰਮਿਕ ਫਿਲਮ ਵਿਖਾਈ। ਉਨਾਂ ਅਪੀਲ ਕੀਤੀ ਕਿ ਬੇਲੋੜਾ ਖ਼ਰਚਾ ਛੱਡ ਕੇ ਆਪਣੇ ਵਾਤਾਵਰਣ ਦਾ ਖਿਆਲ ਰੱਖਣਾ ਚਾਹੀਦਾ ਹੈ।ਇਸ ਸਮੇਂ ਸਕੂਲ ਦਾ ਸਟਾਫ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਬਕਾ ਸਰਪੰਚ ਗੁਰਜੰਟ ਸਿੰਘ ਜਸਪਾਲ ਸਿੰਘ ਭੋਲਾ ਪੰਚ, ਸਰਪੰਚ ਬਲਜੀਤ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਸੁਖਰਾਜ ਸਿੰਘ ਅਤੇ ਸੁਖਜੀਤ ਕੌਰ ਅਤਲਾ ਆਦਿ ਮੌਜੂਦ ਸਨ।
  

 

 

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply