Thursday, March 19, 2026

ਲੋਕ ਹਿੱਤ ਸਾਂਝਾ ਮੋਰਚਾ ਸੰਘਰਸ਼ ਕਮੇਟੀ ਮੰਡੀ ਲਾਧੂਕਾ ਦੇ ਪ੍ਰਧਾਨ ਬਣੇ ਨਾਨਕ ਚੰਦ ਕੁੱਕੜ

PPN18081411

ਫ਼ਾਜਿਲਕਾ, 18 ਅਗਸਤ (ਵਿਨੀਤ ਅਰੋੜਾ) – ਲੋਕ ਹਿੱਤ ਸਾਂਝਾ ਮੋਰਚਾ ਸ਼ੰਘਰਸ ਕਮੇਟੀ ਮੰਡੀ ਲਾਧੂਕਾ ਦੀ ਮੀਟਿੰਗ  ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂਕਾ ਵਿਖੇ ਦੀਵਾਨ ਚੰਦ ਵਢੇਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਸਾਬਕਾ ਸਰਪੰਚਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਰੇਲਵੇ ਸੰਬਧੀ ਮੰਗਾ ‘ਤੇ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਕਮੇਟੀ ਦੀ ਨਵੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਨਾਨਕ ਚੰਦ ਕੁੱਕੜ ਨੂੰ ਪ੍ਰਧਾਨ, ਕਰਮ ਚੰਦ ਢੱਲ ਨੂੰ ਮੀਤ ਪ੍ਰਧਾਨ, ਸੁਭਾਸ ਚੰਦਰ ਰਿਟਾਇਰ ਏ. ਐਫ. ਐਸ. ਓ ਨੂੰ ਮੀਤ ਪ੍ਰਧਾਨ, ਭਗਵਾਨ ਦਾਸ ਇਟਕਾਨ ਨੂੰ ਸਕੱਤਰ, ਵੇਦ ਪ੍ਰਕਾਸ ਨਰੂਲਾ ਨੂੰ ਮੀਤ ਸਕੱਤਰ, ਕਾਮਰੇਡ ਤੇਜ਼ਾ ਸਿੰਘ ਨੂੰ ਸਲਾਹਕਾਰ, ਦੀਵਾਨ ਚੰਦ ਵਢੇਰਾ ਨੂੰ ਖਜ਼ਾਨਚੀ, ਰਾਕੇਸ਼ ਛਾਬੜਾ ਨੂੰ ਪ੍ਰੈਸ ਸਕੱਤਰ, ਸ਼੍ਰੀ ਹਰਬੰਸ ਲਾਲ ਕੁੱਕੜ ਸਾਬਕਾ ਸਰਪੰਚ ਫਤੇਗੜ੍ਹ, ਕ੍ਰਿਸਨ ਸਿੰਘ ਸਾਬਕਾ ਸਰਪੰਚ, ਮਦਨ ਲਾਲ ਕੰਬੋਜ, ਮਾਘ ਸਿੰਘ ਸਰਪੰਚ ਤਰੋਬੜੀ, ਬੂਟਾ ਸਿੰਘ ਪੰਚ, ਦਲੀਪ ਸਿੰਘ, ਗੁਰਦੀਪ ਸਿੰਘ ਦੁਆ, ਕਸਮੀਰ ਲਾਲ ਛਾਬੜਾ, ਦਰਸ਼ਨ ਲਾਲ, ਹਰਦੇਵ ਕੰਬੋਜ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply