ਆਪਣੇ ਠਿਕਾਣੇ ਤੇ ਬੁਲਾ ਕੇ ਸਾਥੀਆਂ ਨਾਲ ਮਿਲ ਕੇ ਕਰਦੀਆਂ ਨੇ ਬਲੈਕਮੇਲ
ਫ਼ਾਜਿਲਕਾ 18 ਅਗਸਤ (ਵਿਨੀਤ ਅਰੋੜਾ)- ਜਿਲ੍ਹਾ ਫ਼ਾਜਿਲਕਾ ਦੇ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੇ ਅੱਜ ਇੱਕ ਹਂਗਾਮੀ ਪ੍ਰੈਸ ਕਾਨਫਰੈਂਸ ਬੁਲਾ ਕੇ ਸ਼ਾਤਰ ਕੁੜੀਆਂ ਦੇ ਇੱਕ ਨਵੇਂ ਗਿਰੋਹ ਦਾ ਪਰਦਾ ਫਾਸ਼ ਕੀਤਾ । ਸ਼੍ਰੀ ਸਰਮਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੜੀਆਂ ਦਾ ਇੱਕ ਗਿਰੋਹ ਅਬੋਹਰ ਅਤੇ ਫਾਜਿਲਕਾ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ । ਇਸ ਗਿਰੋਹ ਦੀਆਂ ਕੁੜੀਆਂ ਇਨੰਟਰਨੈਟ, ਫੈਸਬੁੱਕ ਅਤੇ ਹੋਰ ਸਾਧਨਾਂ ਤੋਂ ਚੰਗੇ ਘਰਾਂ ਦੇ ਮੁੰਡਿਆਂ ਦੇ ਮੋਬਾਇਲ ਨੰਬਰ ਲੈ ਕੇ ਉਨ੍ਹਾਂ ਨੂੰ ਫੋਨ ਕਰਦੀਆਂ ਹਨ ਅਤੇ ਫੋਨ ਦੇ ਜਰੀਏ ਉਨ੍ਹਾਂ ਨਾਲ ਮਿਠਿੱਆ ਮਿਠਿੱਆਂ ਗੱਲਾ ਕਰ ਕੇ ਉਨ੍ਹਾਂ ਨੂੰ ਆਪਣੇ ਫਰੈਬੀ ਪ੍ਰੇਮ ਜਾਲ ਵਿੱਚ ਫਸਾ ਲੈਦੀਂਆਂ ਹਨ । ਮੌਕਾ ਵੇਖ ਕੇ ਇਹ ਕੁੜੀਆਂ ਇਨ੍ਹਾਂ ਮੁੰਡਿਆਂ ਨੂੰ ਆਪਣੇ ਠਿਕਾਣੇ ਤੇ ਬੁਲਾਉਦੀਆਂ ਹਨ ਅਤੇ ਪਹਿਲਾਂ ਤੋ ਤਾਕ ਲਗਾ ਕੇ ਬੈਠੇ ਇਨ੍ਹਾਂ ਦੇ ਸਾਥੀ ਇਨ੍ਹਾਂ ਮੁੰਡਿਆਂ ਨੂੰ ਘੇਰ ਲੈਂਦੇ ਹਨ ਅਤੇ ਉਹਨਾਂ ਨੂੰ ਬਲਾਤਕਾਰ ਅਤੇ ਛੇੜਛਾੜ ਦੇ ਝੂਠੇ ਕੇਸਾਂ ਵਿੱਚ ਫੜਾਉਣ ਦੀ ਧਮਕੀ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਹਨ । ਐਸ ਐਸ ਪੀ ਸਵਪਨ ਸ਼ਰਮਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਹਰਮਿੰਦਰ ਸਿੰਘ ਕੌਮ ਜੱਟ ਸਿੱਖ ਜੋ ਕਿ ਜਿਲ੍ਹਾਂ ਬੰਠਿਡਾਂ ਦੇ ਤਲਵੰਡੀ ਸਾਬੋ ਦਾ ਵਾਸੀ ਹੈ ਨੇ ਉਨ੍ਹਾਂ ਦਰਖਾਸਤ ਦਿੱਤੀ ਹੈ ਕਿ ਕੱਲ੍ਹ ਕਰੀਬ ਦੁਪਿਹਰ ਦੇ 2 ਵਜੇ ਉਹ ਆਪਣੇ ਕਿਸੇ ਕੰਮ ਕਾਜ ਦੇ ਸਬੰਧ ਵਿੱਚ ਆਪਣੇ ਦੋਸਤ ਰਾਮਦਰਸ਼ਨ ਨੂੰ ਮਿਲਣ ਦੇ ਲਈ ਸਰਦਾਰਪੁਰਾ ਆਇਆ ਸੀ । ਗੁਰਦੀਪ ਸਿੰਘ ਅਬੋਹਰ ਦੇ ਮਲੋਟ ਚੌਕ ਵਿਚ ਬੱਸ ਤੋ ਉਤਰ ਗਿਆ ਅਤੇ ਸੀਤੋ ਚੌਕ ਤੇ ਆ ਕੇ ਬੱਸ ਦਾ ਇੰਤਜਾਰ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਕੋਲ ਇੱਕ ਸਫੈਦ ਰੰਗ ਦੀ ਬਿਨਾਂ ਨੰਬਰ ਵਾਲੀ ਵਰਨਾ ਕਾਰ ਆਕੇ ਰੁੱਕੀ ਜਿਸ ਨੂੰ ਸਰਬਜੀਤ ਉਰਫ ਕਾਲਾ ਪੁੱਤਰ ਗੁਰਬਖਸ਼ ਸਿੰਘ ਵਾਸੀ ਪੰਜਪੀਰ ਟਿੱਬਾ ਚਲਾ ਰਿਹਾ ਸੀ । ਉਸ ਦੇ ਨਾਲ ਜਸਬੀਰ ਕੌਰ ਉਰਫ ਸੌਨੂੰ ਪਤਨੀ ਗੁਰਦਿੱਤਾ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਗਲੀ ਨੰ 2 ਅਬੋਹਰ ਬੈਠੀ ਹੋਈ ਸੀ । ਕਾਰ ਦੀ ਪਿਛਲੀ ਸੀਟ ਤੇ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਕਮਲ ਪਤਨੀ ਸੰਦੀਪ ਵਾਸੀ ਧਰਮ ਨਗਰੀ ਅਬੋਹਰ ਬੈਠੇ ਹੋਏ ਸੀ । ਗੁਰਦੀਪ ਨੇ ਦੱਸਿਆ ਕਿ ਅਚਾਨਕ ਇਹਨਾਂ ਨੇ ਮੇਰੇ ਕੋਲ ਆ ਕੇ ਕਾਰ ਰੋਕੀ ਅਤੇ ਸੰਦੀਪ ਸਿੰਘ ਅਤੇ ਸਰਬਜੀਤ ਨੇ ਜਬਰਦਸਤੀ ਉਸ ਨੂੰ ਕਾਰ ਦੀ ਪਿੱਛਲੀ ਸੀਟ ਤੇ ਬਿਠਾ ਲਿਆ ਇਸ ਤੋ ਬਾਆਦ ਸਰਬਜੀਤ ਉÎÎੱਥੋ ਕਾਰ ਭਜਾ ਕੇ ਆਪਣੇ ਘਰ ਲੈ ਆਇਆ ਜਿੱਥੇ ਉਸ ਦੀ ਪਤਨੀ ਨੀਤੂ, ਕਰਮਜੀਤ ਉਰਫ ਪੰਮੀ ਪਤਨੀ ਜਗਤ ਸਿੰਘ, ਰਾਜ ਕੁਮਾਰ ਉਰਫ ਰਾਜਾ ਪੁੱਤਰ ਜਗਤ ਸਿੰਘ ਵਾਸੀ ਅਬੋਹਰ ਪਹਿਲਾਂ ਤੋ ਹੀ ਮੌਜੂਦ ਸਨ ਅਤੇ ਕਾਰ ਤੋ ਉਤਰਦਿਆਂ ਸਾਰ ਹੀ ਇਨ੍ਹਾਂ ਲੋਕਾਂ ਨੇ ਉਸ ਦੀ ਜੇਬ ਵਿੱਚੋਂ ਤੀਹ ਹਜ਼ਾਰ ਰੁਪਏ ਕੱਢ ਲਿੱਤੇ ਅਤੇ ਉਸ ਨੂੰ ਧਮਕੀ ਦਿੱਤੀ ਕਿ ਉਹ ਇਸ ਨੂੰ ਪੰਜ ਲੱਖ ਰੁਪਏ ਦਾ ਹੋਰ ਇੰਤਜਾਮ ਕਰ ਕੇ ਦੇਵੇ ਅਤੇ ਜੇ ਕਰ ਉਹ ਪੁਲਿਸ ਕੋਲ ਗਿਆ ਜਾਂ ਕਿਸੇ ਹੋਰ ਨੂੰ ਇਸ ਮਾਲਮੇ ਦੀ ਜਾਣਕਾਰੀ ਕਿਸੇ ਹੋਣ ਦਿੱਤੀ ਤਾ ਉਹ ਉਸ ਤੇ ਬਲਤਕਾਰ ਦਾ ਝੂਠਾ ਕੇਸ ਪੁਆ ਦੇਣਗੇ । ਗੁਰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਆਪਣੀ ਇਜ਼ਤ ਬਚਾਉਣ ਖਾਤਰ ਉਸਨੇ ਇਹਨਾਂ ਲੋਕਾਂ ਨੂੰ ਕਿਹਾ ਕਿ ਮੈਂ ਕੋਸ਼ਿਸ਼ ਕਰਦਾਂ ਹਾਂ ਕਿ ਮੈਂ ਜਿਨ੍ਹੇ ਵੱਧ ਤੋਂ ਵੱਧ ਪੈਸਿਆਂ ਦਾ ਇੰਤਜਾਮ ਕਰ ਸÎਿਕੱਆ ਮੈਂ ਕਰ ਕੇ ਦੇਵਾਗਾਂ । ਗੁਰਦੀਪ ਸਿੰਘ ਨੇ ਦੱਸਿਆ ਕਿ ਸਰਬਜੀਤ ਹੋਰਾਂ ਨੇ ਉਸ ਨੂੰ ਘਰ ਤੋਂ ਬਾਹਰ ਨਹੀ ਜਾਣ ਦਿੱਤਾ ਅਤੇ ਉÎੱਥੇ ਹੀ ਪੈਸੇ ਮੰਗਾਉਣ ਦਾ ਦਬਾਅ ਬਣਾਇਆ । ਗੁਰਦੀਪ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਲੱਖਵਿੰਦਰ ਸਿੰਘ ਵਾਸੀ ਰਾਮਾ ਮੰਡੀ ਅਤੇ ਟਿੱਕਾ ਖਾਨ ਵਾਸੀ ਰਾਮਪੂਰਾ ਨੂੰ ਛੇਤੀ ਤੋਂ ਛੇਤੀ ਪੈਸਿਆਂ ਦਾ ਇੰਤਜਾਮ ਕਰਕੇ ਅਬੋਹਰ ਆਉਣ ਲਈ ਕਿਹਾ । 4 : 45 ਵਜੇ ਟਿੱਕਾ ਖਾਨ ਦਾ ਫੋਨ ਆਇਆ ਕਿ ਉਹ ਸਿਰਫ਼ 1 ਲੱਖ 15 ਹਜ਼ਾਰ ਰੁਪਏ ਦਾ ਹੀ ਇੰਤਜਾਮ ਕਰ ਸੱਕਿਆ ਹੈ ਅਤੇ ਉਹ ਇਹ ਪੈਸੇ ਦੇਣ ਅਬੋਹਰ ਨਹੀ ਆ ਸਕਦਾ ਉਸ ਨੂੰ ਹੀ ਬਠਿੰਡੇ ਤੋਂ ਲੈਣ ਆਉਣਾ ਪਵੇਗਾ । ਪੈਸੇ ਲੈਣ ਲਈ ਸਰਬਜੀਤ ਸਿੰਘ, ਨੀਤੂ, ਪਰਮਜੀਤ ਅਤੇ ਜਸਵੀਰ ਕੌਰ ਨੇ ਗੁਰਦੀਪ ਨੂੰ ਉਸੇ ਕਾਰ ਵਿੱਚ ਬਿਠਾ ਕੇ ਅਤੇ ਗੁਰਦੀਪ ਨੇ ਫੋਨ ਕਰਕੇ ਟਿੱਕਾ ਖਾਨ ਨੂੰ ਮੈਟਰੋ ਹੋਟਲ ਦੇ ਕੋਲ ਪੈਸੇ ਲੇ ਕੇ ਆਉਣ ਲਈ ਕਿਹਾ । ਟਿੱਕਾ ਖਾਨ ਤੋਂ ਪੈਸੇ ਲੈ ਕੇ ਇਨ੍ਹਾਂ ਨੇ ਗੱਡੀ ਵਾਪਸ ਅਬੋਹਰ ਨੂੰ ਮੋੜ ਲਈ । ਇਸ ਦੌਰਾਨ ਲੱਖਵਿੰਦਰ ਸਿੰਘ ਦਾ ਫੋਨ ਵੀ ਆ ਗਿਆ ਕਿ ਉਹ ਵੀ ਪੈਸੇ ਲੈ ਕੇ ਅਬੋਹਰ ਪਹੁੰਚ ਚੁੱਕਿਆ ਹੈ । ਗੁਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਮੇਰੇ ਤੋਂ ਲੱਖਵਿੰਦਰ ਸਿੰਘ ਦਾ ਨੰਬਰ ਲੈ ਕੇ ਸੰਦੀਪ ਸਿੰਘ ਪੁਤਰ ਸੁਖਦੇਵ ਸਿੰਘ ਨੂੰ ਫੋਨ ਕਰਕੇ ਕਿਹਾ ਉਹ ਲੱਖਵਿੰਦਰ ਸਿੰਘ ਨਾਲ ਸਪੰਰਕ ਕਰਕੇ ਉਸ ਤੋਂ ਪੈਸੇ ਲੈ ਲਵੇ । ਸੰਦੀਪ ਸਿੰਘ ਨੇ ਲੱਖਵਿੰਦਰ ਸਿੰਘ ਕੋਲ ਪਹੁੰਚ ਕੇ ਸਰਬਜੀਤ ਦੇ ਫੋਨ ਤੇ ਫੋਨ ਕੀਤਾ ਅਤੇ ਸਰਬਜੀਤ ਨੇ ਮੈਨੂੰ ਕਿਹਾ ਕਿ ਮੈਂ ਲੱਖਵਿੰਦਰ ਸਿੰਘ ਨੂੰ ਇਹ ਪੈਸੇ ਸੰਦੀਪ ਨੂੰ ਦੇਣ ਲਈ ਕਹਾਂ । ਮੇਰੇ ਕਹਿਣ ਤੇ ਲੱਖਵਿੰਦਰ ਨੇ 1 ਲੱਖ ਰੁਪਏ ਸੰਦੀਪ ਨੂੰ ਦੇ ਦਿੱਤੇ। 2 ਲੱਖ 15 ਹਜ਼ਾਰ ਰੁਪਏ ਹਾਸਲ ਕਰਨ ਤੋ ਬਾਅਦ ਇਨ੍ਹਾਂ ਲੋਕਾਂ ਨੇ ਮੈਨੂੰ ਮਲੋਟ ਇੱਕ ਕਿਲੋਮੀਟਰ ਪਹਿਲਾਂ ਸੜਕ ਤੋ ਉਤਾਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਮੈ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਮੈਨੂੰ ਬਲਾਤਕਾਰ ਦੇ ਝੂਠ ਕੇਸ ਵਿੱਚ ਫਸਾ ਦੇਣਗੇ । ਪਰ ਗੁਰਦੀਪ ਸਿੰਘ ਨੇ ਕਿਹਾ ਕਿ ਉਸਨੇ ਹੌਸਲਾ ਕਰਕੇ ਬੰਠਿਡਾਂ ਪਹੁੰਚਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਦੱਸੀ ਅਤੇ ਉਨ੍ਹਾਂ ਨੇ ਜਾ ਪੁਲਿਸ ਨੂੰ ਇਸ ਸਾਰੀ ਘਟਨਾਂ ਦੀ ਇਤਲਾਹ ਦਿੱਤੀ । ਗੁਰਦੀਪ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਲੋਕਾਂ ਨੂੰ ਅੋਰਤਾਂ ਦਾ ਝਾਸਾਂ ਦੇ ਠੱਗ ਰਹੇ ਹਨ। ਜਿਸ ਉਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਜਾਲ ਸਾਜ ਲੋਕਾਂ ਉਪਰ ਮੁਕਦਮਾ ਦਰਜ ਕਰ ਲਿਆ ਹੈ ਅਤੇ ਇਨਹਾਂ ਅਨਸਰਾਂ ਦੀ ਭਾਲ ਜਾਰੀ ਹੈ ।