Tuesday, June 30, 2026

ਸੂਚਨਾ ਤਕਨੀਕ ਵਿਸ਼ੇ ਦੇ ਵਿਦਿਆਰਥੀਆਂ ਨੇ ਡਾਕ ਵਿਭਾਗ ਬਾਰੇ ਹਾਸਲ ਕੀਤੀ ਜਾਣਕਾਰੀ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਹੁਨਰਮੰਦੀ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨ ਲਈ ਵਰਕ ਸਕਿੱਲ ਇੰਡੀਆ ਲਿਮਟਿਡ ਕੰਪਨੀ ਦੀ PPN0108201805ਸਹਾਇਤਾ ਨਾਲ ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਕਲਾਂ ਦੇ ਵਿਦਿਆਰਥੀਆਂ ਨੇ ਸੂਚਨਾ ਤਕਨੀਕ ਦੇ ਵਿਸ਼ੇ `ਤੇ ਸਿੱਖਿਆ ਗ੍ਰਹਿਣ ਕਰਦਿਆਂ ਪਿੰਡ ਦੇ ਡਾਕਘਰ ਵਿਖੇ ਡਾਕ ਵਿਭਾਗ ਦੇ ਕੰਮ-ਕਾਜ ਕਰਨ ਦੇ ਤੌਰ ਤਰੀਕਿਆ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਸੰਚਾਰ ਸੂਚਨਾ ਦੀਆਂ ਸੇਵਾਵਾਂ ਬਾਰੇ ਤਕਨੀਕੀ ਪੱਖਾਂ ਨੂੰ ਜਾਣਿਆ।ਇਸ ਮੌਕੇ ਸੂਚਨਾ ਤਕਨੀਕ ਮਾਸਟਰ ਤਰੁਨ ਗੋਇਲ ਤੋਂ ਇਲਾਵਾ ਪੋਸਟ ਮਾਸਟਰ ਰਵਿੰਦਰ ਖੁਰਮੀ ਨੇ ਵੀ ਵਿਦਿਆਰਥੀਆਂ ਦਾ ਸਹਿਯੋਗ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply