ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੀਨੀਅਰ ਕਪਤਾਨ ਪੁਲਿਸ਼ ਸੰਗਰੂਰ ਸੰਦੀਪ ਗਰਗ ਆਈ.ਪੀ.ਐਸ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਿਲਸ ਸਪੈਸਲ ਟਾਸਕ ਫੋਰਸ਼ ਸੰਗਰੂਰ ਵਲੋਂ ਨਸ਼ਿਆ ਦਾ ਧੰਦਾ ਕਰਨ ਵਾਲੇ ਸੁਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿਮੰਤ ਤੈਹਿਤ ਐਸ.ਟੀ.ਐਫ.ਟੀਮ ਸੰਗਰੂਰ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਮਨਜੀਤ ਸਿੰਘ ਬਰਾੜ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆਂ ਦੱਸਿਆ ਕਿ 01-08-2018 ਨੂੰ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ.ਟੀਮ ਸੰਗਰੂਰ ਦੇ ਹੋਲਦਾਰ ਬਲਵਿੰਦਰ ਸਿੰਘ, ਹੋਲਦਾਰ ਸੁਖਵੀਰ ਸਿੰਘ, ਹੋਲਦਾਰ ਇਕਬਾਲ ਸਿੰਘ ਅਤੇ ਥਾਣਾ ਅਮਰਗੜ੍ਹ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨਾਲ ਸ਼ਾਮਲ ਪੁਲਿਸ ਪਾਰਟੀ ਹੋਰ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਂਕਿੰਗ ਦੇ ਸਬੰਧ ਵਿੱਚ ਪਿੰਡ ਝੂੰਦਾਂ ਅਤੇ ਪਿੰਡ ਰਾਮਪੁਰ ਕਰਾਸਿੰਗ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਅਲੀਪੁਰ ਸਾਇਡ ਵਲੋਂ ਮੋਟਰਸਾਇਕਲ `ਤੇ ਅਮਰਗੜ੍ਹ ਸਾਇਡ ਵੱਲ ਆ ਰਹੇ ਵਿਅਕਤੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਮੋਮੀ ਕਾਗਜ ਦੀ ਲਫਾਫੀ ਚੈਕ ਕਰਨ `ਤੇ 20 ਗਾਮ ਹੈਰੋਇਨ (ਚਿੱਟਾ) ਬਰਾਮਦ ਹੋਈ।ਦੋਸ਼ੀ ਦੀ ਸਨਾਖਤ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਛੱਜ਼ਾਂ ਪੱਤੀ ਝੂੰਦਾਂ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਵਜੌ ਹੋਈ ਹੈ।ਜਿਸ ਨੂੰ ਸਮੇਤ ਮੋਟਰਸਾਇਕਲ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਐਨ.ਡੀ.ਪੀ.ਐਸ.ਐਕਟ ਤੈਹਿਤ ਮੁਕਦਮਾ ਦਰਜ਼ ਕੀਤਾ ਗਿਆ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਡੂੰਗਾਈ ਨਾਲ ਪੁਛਗਿੱਛ ਕੀਤੀ ਜਾਵੇਗੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media