ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੈਨਿਕ ਕੋਚਿੰਗ ਸੈਂਟਰ ਧੂਰੀ ਵਿਖੇ ਪਿਛਲੇ 2 ਮਹੀਨਿਆਂ ਤੋਂ ਬੱਚੇ ਫੌਜ ਦੀ ਭਰਤੀ ਲਈ ਟਰੇਨਿੰਗ ਲੈ ਰਹੇ ਹਨ।ਸੈਂਟਰ ਪ੍ਰਬੰਧਕ ਸਿੱਧੂ ਅਤੇ ਸੰਧੂ ਬ੍ਰਦਰਜ਼ ਨੇ ਦੱਸਿਆ ਕਿ 1 ਅਗਸਤ ਤੋਂ ਲੈ ਕੇ 8 ਅਗਸਤ ਤੱਕ ਪਟਿਆਲਾ ਵਿੱਚ ਫੌਜ ਦੀ ਭਰਤੀ ਹੋਵੇਗੀ, ਜਿਸ ਦੇ ਲਈ ਇਹ ਨੌਜਵਾਨ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਬੁੱਧਵਾਰ ਨੂੰ ਇਹਨਾਂ ਬੱਚਿਆਂ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ।ਇਹ ਬੱਚੇ ਭਰਤੀ ਲਈ 4 ਅਗਸਤ ਨੂੰ ਪਟਿਆਲਾ ਜਾਣਗੇ।ਉਹਨਾਂ ਦੱਸਿਆ ਕਿ ਹੁਣ ਤੱਕ 74 ਬੱਚੇ ਆਰਮੀ, ਪੁਲਿਸ, ਬੀ.ਐਸ.ਐਫ. ਵਿੱਚ ਭਰਤੀ ਹੋ ਚੁੱਕੇ ਹਨ।ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਐਸ.ਡੀ.ਐਮ. ਦੀਪਕ ਰੋਹੀਲਾ, ਐਸ.ਐਚ.ਓ ਸਿਟੀ ਧੂਰੀ ਬਲਜਿੰਦਰ ਸਿੰਘ ਪੰਨੂ ਪਹੁੰਚੇ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਅੱਜ ਬੱਚਿਆਂ ਦਾ ਫਾਈਨਲ ਟ੍ਰਾਇਲ ਲੈ ਕੇ ਜੇਤੂ ਬੱਚਿਆਂ ਨੂੰ ਮੈਡਲ ਦਿੱਤੇ ਗਏ। ਜੋ ਬੱਚੇ ਪਿਛਲੀ ਵਾਰ ਭਰਤੀ ਹੋਏ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media