Sunday, April 26, 2026

ਅਤਲਾ ਕਲਾਂ ਤੋਂ ਬਰਗਾੜੀ ਲਈ 5 ਅਗਸਤ ਨੂੰ ਰਵਾਨਾ ਹੋਵੇਗਾ ਜੱਥਾ – ਭਾਈ ਅਤਲਾ

ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ Sukchain Atlaਦੱਸਿਆ ਕਿ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਵਿੱਚ 5 ਅਗਸਤ ਦਿਨ ਐਤਵਾਰ ਨੂੰ ਹਲਕਾ ਜੋਗਾ ਵੱਲੋ ਦੱਸਵਾ ਜੱਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਸਵੇਰੇ 9 ਵਜੇ ਬਰਗਾੜੀ ਲਈ ਰਵਾਨਾ ਹੋਵੇਗਾ।ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਤੇ ਬਹਿਬਲ ਕਲਾਂ ਗੋਲੀ ਕਾਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਿੱਖ ਕੋਮ ਦੀਆ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਬੈਠੇ ਹੋਏ ਹਨ। ਇਸ ਸਮੇ ਉਹਨਾ ਨਾਲ  ਜਗਿੰਦਰ ਸਿੰਘ ਬੋਹਾ ਜਿਲਾ ਪ੍ਰਧਾਨ ਕਿਸਾਨ ਵਿੰਗ, ਮੇਜਰ ਸਿੰਘ ਅਕਲੀਆਂ ਕਿਸਾਨ ਵਿੰਗ, ਲਵਪ੍ਰੀਤ ਸਿੰਘ ਅਕਲੀਆਂ, ਭਗਵਾਨ ਸਿੰਘ ਅਕਲੀਆਂ ,ਭੋਲਾ ਸਿੰਘ ਅਕਲੀਆਂ, ਮੇਜਰ ਸਿੰਘ ਹੈਡ ਗ੍ਰੰਥੀ, ਨਾਜਰ ਸਿੰਘ ਅਤਲਾ, ਗਮਦੂਰ ਸਿੰਘ ਗੁੜਥੜੀ, ਸੁਖਰਾਜ ਸਿੰਘ ਅਤਲਾ, ਮਹਿੰਦਰ ਸਿੰਘ ਬੁਰਜ ਹਰੀ, ਸੁਖਜੀਤ ਕੋਰ ਅਤਲਾ, ਕੁਲਦੀਪ ਸਿੰਘ ਮੋਜੋ ਤੇ ਮਨਜੀਤ ਸਿੰਘ ਢੈਪਈ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply