Sunday, September 20, 2026

ਵਿਰਸਾ ਵਿਹਾਰ ਸੁਸਾਇਟੀ ਵੱਲੋਂ ਉੱਘੇ ਗਾਇਕ ਬਰਕਤ ਸਿੱਧੂ ਨੂੰ ਸ਼ਰਧਾਂਜਲੀ

PPN18081418

ਅੰਮ੍ਰਿਤਸਰ, 18 ਅਗਸਤ (ਦੀਪ ਦਵਿੰਦਰ) – ਪਿਛਲੇ ਦਿਨੀਂ ਵਿਛੋੜਾ ਦੇ ਗਏ ਨਾਮਵਰ ਸੂਫ਼ੀ ਗਾਇਕ ਬਰਕਤ ਸਿੱਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਉੱਘੇ ਲੇਖਕਾਂ, ਕਲਾਕਾਰਾਂ ਤੇ ਗਾਇਕਾਂ ਨੇ ਹਿੱਸਾ ਲਿਆ। ਇਹਨਾਂ ਵਿੱਚ ਸ੍ਰੀਮਤੀ ਗੁਰਮੀਤ ਬਾਵਾ, ਪ੍ਰਮਿੰਦਰਜੀਤ, ਕੇਵਲ ਧਾਲੀਵਾਲ, ਸੁਖਬੀਰ ਅੰਮ੍ਰਿਤਸਰੀ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਮਲਵਿੰਦਰ, ਡਾ: ਬਿਕਰਮਜੀਤ, ਸਰਬਜੀਤ ਸਿੰਘ ਸੰਧੂ, ਤੇਜਿੰਦਰ ਬਾਵਾ, ਹਰਪਾਲ ਠੱਠੇਵਾਲ, ਕੁਲਦੀਪ ਰੰਧਾਵਾ ਅਤੇ ਹੋਰ ਅਦੀਬਾਂ ਨੇ ਹਿੱਸਾ ਲਿਆ ਅਤੇ ਬਰਕਤ ਸਿੱਧੂ ਦੀ ਸੂਫ਼ੀ ਗਾਇਕੀ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਪੰਜਾਬੀ ਸੰਗੀਤ ਨੂੰ ਸਿਖਰਾਂ ਤਕ ਪਹੁੰਚਾਉਣ ਲਈ ਉਹਨਾਂ ਦੇ ਪਾਏ ਹੋਏ ਯੋਗਦਾਨ ਨੂੰ ਯਾਦ ਕੀਤਾ। ਸੁਸਾਇਟੀ ਨੇ ਪੰਜਾਬ ਸਰਕਾਰ ਤੋਂ ਬਰਕਤ ਸਿੱਧੂ ਦੀ ਢੁਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply