Friday, October 18, 2024

6ਵੀਂ ਜਿਲ੍ਹਾ ਪੱਧਰੀ ਰੌਪ ਸਕੀਪਿੰਗ ਪ੍ਰਤੀਯੋਗਤਾ ਆਯੋਜਿਤ

ਖੇਡਾਂ ਖਿਡਾਰੀਆਂ ਦੀ ਸਰੀਰਕ ਚੁਸਤੀ ਫੁਰਤੀ ਵਾਸਤੇ ਬਹੁਤ ਲਾਜ਼ਮੀ – ਦੇਵਗਨ/ਬਾਵਾ

PPN18081417

ਅੰਮ੍ਰਿਤਸਰ, 18 ਅਗਸਤ (ਗੁਰਪ੍ਰੀਤ ਸਿੰਘ)- ਸਟੇਟ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ 6ਵੀਂ ਜੂਨੀਅਰ, ਸਬ ਜੂਨੀਅਰ ਤੇ ਸੀਨੀਅਰ ਵਰਗ ਦੇ ਮਹਿਲਾ ਪੁਰਸ਼ਾਂ ਦੀ ਜਿਲ੍ਹਾ ਪੱਧਰੀ ਰੱਸੀ ਟੱਪਣ ਪ੍ਰਤੀਯੋਗਤਾ ਅੱਜ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਦੇ ਐਸਜੀਆਰਡੀ ਰੌਪ ਸਕੀਪਿੰਗ ਸੈਂਟਰ ਵਿਖੇ ਆਯੋਜਿਤ ਹੋਈ। ਜਿਲ੍ਹਾ ਰੌਪ ਸਕੀਪਿੰਗ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਈਸ ਦੇਵਗਨ ਦੀ ਨਿਗਰਾਨੀ ਤੇ ਸੂਬਾ ਐਸੋਸ਼ੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭ ਆਰੰਭ ਐਸੋਸ਼ੀਏਸ਼ਨ ਦੀ ਸੂਬਾ ਜਨਰਲ ਸਕੱਤਰ ਮੈਡਮ ਵਰਸਾ ਬਾਵਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਜਦੋਂ ਕਿ ਨੋਰਥ ਇੰਡੀਆ ਦੇ ਰੀਜ਼ਨਲ ਡਾਇਰੈਕਟਰ ਵਰਿੰਦਰ ਬਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਈਸ ਦੇਵਗਨ ਨੇ ਆਏ ਹੋਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਐਸੋਸ਼ੀਏਸ਼ਨ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਖਿਡਾਰੀਆਂ ਦੀ ਸਰੀਰਕ ਚੁਸਤੀ ਫੁਰਤੀ ਵਾਸਤੇ ਬਹੁਤ ਲਾਜ਼ਮੀ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵੱਖ-ਵੱਖ ਉਮਰ ਵਰਗ ਦੇ 200 ਦੇ ਕਰੀਬ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਮੁਖ ਮਹਿਮਾਨ ਵਰਸਾ ਬਾਵਾ ਨੇ ਕਿਹਾ ਕਿ ਰੱਸੀ ਟੱਪਣ ਖੇਡ ਦਾ ਰੁਝਾਨ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਜੋ ਕਿ ਇਸ ਪੰਜਾਬੀ ਸੱਭਿਆਚਾਰਕ ਖੇਡ ਦੇ ਲਈ ਸ਼ੁਭ ਸੰਕੇਤ ਹੈ। ਉਹਨਾਂ ਕਿਹਾ ਕਿ ਹੋਰ ਵੀ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਖੇਡ ਨੂੰ ਖਿਡਾਰੀਆਂ ਵਿੱਚ ਪ੍ਰਚੱਲਤ ਕਰਨ ਲਈ ਉਹਨਾਂ ਪ੍ਰੇਰਿਤ ਕਰਨ। ਇਸ ਮੌਕੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਆਪਣੀ ਰੱਸੀ ਟੱਪਣ ਕਲਾ ਨਾਲ ਦਰਸ਼ਕਾਂ ਨੂੰ ਕੀਲਿਆ ਤੇ ਘੰਟਿਆ ਬੱਧੀ ਬੈਠਣ ਲਈ ਮਜ਼ਬੂਰ ਕੀਤਾ। ਇਸ ਮੌਕੇ ਮੈਡਮ ਮੀਨੂੰ ਕਾਲੀਆ, ਜਰਮਨਜੀਤ ਸਿੰਘ, ਨਿਧੀ ਬਾਵਾ, ਅਸ਼ੀਸ਼, ਸੰਦੀਪ, ਬਾਨੂੰ, ਵਿਸ਼ਾਲ, ਸੁਧੀਰ, ਗੁਰਿਪੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply