ਬਟਾਲਾ, 7 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੁੰ ਸੌਖੇ ਤੇ ਤਨਾਅ ਮੁਕਤ ਤਰੀਕੇ ਨਾਲ ਸਿਖਿਆ ਗ੍ਰਹਿਣ
ਕਰਨ ਵਾਸਤੇ ਸਿਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਬਹੁਤ ਹੀ ਕਾਰਗਰ ਸਿੱਧ ਹੋ ਰਹੇ ਹਨ।ਇਨਾ ਪ੍ਰੋਜੈਕਟਾਂ ਵਿਚ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਕੇਸ਼ ਬਾਲਾ ਵੱਲੋ ਚਲਾਇਆ ਪ੍ਰੋਜੈਕਟ `ਪੜੋ ਪੰੰਜਾਾਬ ਤੇ ਪੜਾਓ ਪੰਜਾਬ` ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਮੈਥ ਮੇਲੇ ਤੋਂ ਬਾਅਦ ਬੀਤੇ ਦਿਨੀ ਸਾਇੰਸ ਮੇਲੇ ਦਾ ਆਯੋਜਿਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ੰਿਸੰਘ ਚਾਹਲ, ਵਿਗਿਆਨ ਅਧਿਆਪਕਾ ਸੁਮਨ ਤੇ ਰਮਨ ਬਾਜਵਾ ਵੱਲੋ 75 ਦੇ ਕਰੀਬ ਪੌਜੈਕਟ ਤਿਆਰ ਕੀਤੇ ਗਏ, ਜਿੰਨਾਂ ਵਿਚ ਸਾਇੰਸ ਦੇ ਵੱਖ-ਵੱਖ ਮਾਡਲ, ਵਰਕਿੰਗ ਮਾਡਲ, ਬਹੁਤ ਵਧੀਆ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਬੱਚਿਆਂ ਨੇ ਵਾਖਿਆਨ ਕੀਤਾ।ਇਸ ਵਾਖਿਆਨ ਵਿਚ ਪ੍ਰਯੋਗ ਨੂੰ ਸਾਹਮਣੇ ਕਰਕੇ ਵਿਖਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।ਇਹਨਾਂ ਵਿਚ ਗੈਸਾਂ ਤਿਆਰ ਕਰਨੀਆਂ, ਉਲੀ, ਪ੍ਰਕਾਸ਼ ਸੰਸਲੇਸਨ, ਪ੍ਰਿਜਮ ਦੀ ਵਰਤੋ, ਕਿਰਨਾ ਦੀ ਮਹੱਤਤਾ ਆਦਿ ਪ੍ਰੋਯੋਗ ਸਨ, ਜਿਹੜੇ ਕਿ ਨਿਰੀਖਣ ਅਧਿਕਾਰੀ ਰਜਨੀਸ਼ ਕੁਮਾਰ ਬੀ.ਐਮ ਵਲਂੋ ਕਾਫੀ ਸਰਾਹੇ ਗਏ।ਉਨਾਂ ਬੱਚਿਆਂ ਦੀ ਸ਼ਮੂਲੀਅਤ ਤੇ ਗਾਈਡ ਅਧਿਆਪਕਾਂ ਦੀ ਵਧੀਆ ਕਾਰਗੁਜਾਰੀ ਦੀ ਵੀ ਪ੍ਰਸੰਸਾ ਕੀਤੀ।
ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਵੀਂ ਟੈਕਨਾਲੌਜੀ ਵੇਖਣ ਨੂੰ ਮਿਲੀ।ਮੇਲੇ ਦਾ ਉਦਘਾਟਨ ਗੁਰਮੀਤ ਸਿੰਘ ਲੈਕਚਰਾਰ ਵੱਲੋ ਕੀਤਾ।ਇਸ ਮੌਕੇ ਸਮੁੱਚੇ ਸਟਾਫ ਵਿਚ ਕੰਵਲਪ੍ਰੀਤ ਕੌਰ, ਹਰਜਿੰਦਰ ਸਿੰਘ, ਪਿਆਰਾ ਲਾਲ, ਦਵਿੰਦਰ ਸਿੰਘ ਹਰਜਿੰਦਰ ੰਿਸਘ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਬੀਰ ਸਿੰਘ, ਪਰਵਿੰਦਰ ਕੌਰ, ਪੂਜਾ ਭਾਰਤੀ, ਰੇਖਾ ਸਲੋਤਰਾ, ਹਰਮਿਤਦਰ ਕੌਰ ਤੇ ਨਵਦੀਪ ਕੌਰ ਆਦਿ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media