ਭੀਖੀ, 7 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਖੁਰਦ ਦੇ ਇਕ ਦਲਿਤ ਅਤੇ ਆਰਥਿਕ ਪੱਖੋਂ ਕਮਜੋਰ ਪਰਿਵਾਰ ਨੂੰ ਪੀ.ਜੀ.ਆਈ ਚੋਂ
ਇਲਾਜ ਕਰਵਾਉਣ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਗਰੀਬ ਪਰਿਵਾਰ ਨਾਲ ਸਬੰਧਤ ਬੂਟਾ ਸਿੰਘ ਪੁੱਤਰ ਚਰਨ ਸਿੰਘ ਉਰਫ ਚਰਨਾ ਆਰਥਿਕ ਤੰਗੀ ਦੇ ਚਲਦਿਆਂ ਟੱਟੀ-ਪਿਸ਼ਾਬ ਵਾਲੀਆਂ ਥੈਲੀਆਂ ਦਾ ਆਪਰੇਸ਼ਨ ਕਰਵਾਉਣ ਤੋਂ ਵੀ ਅਸਮਰਥ ਹੈ।ਦੋ ਛੋਟੇ ਬੱਚਿਆਂ ਦੇ ਪਿਤਾ ਬੂਟਾ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਟਰੈਕਟਰ `ਤੇ ਡਰਾਇਵਰੀ ਕਰਦਾ ਹੋਇਆ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਕਿ 4 ਕੁ ਸਾਲ ਪਹਿਲਾਂ ਭੀਖੀ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜਖਮੀ ਹੋ ਗਿਆ। ਉਦੋਂ ਤੋਂ ਹੀ ਉਸ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ।ਅਜੇ ਤੱਕ ਕੋਈ ਸਰਕਾਰੀ ਮਦਦ ਨਹੀਂ ਮਿਲੀ ਅਤੇ ਉਹਨਾਂ ਦਾ ਬੀ.ਪੀ.ਐਲ ਕਾਰਡ ਵੀ ਨਹੀਂ ਬਣਿਆ ਹੋਇਆ ਹੈ।ਹੁਣ ਤੱਕ ਉਹ ਸਮਾਜ ਸੇਵੀ ਵਿਅਕਤੀਆਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਇਲਾਜ ਕਰਵਾਉਂਦਾ ਰਿਹਾ।ਸਰਕਾਰੇ ਦਰਬਾਰੇ ਵੀ ਗੁਹਾਰ ਲਾਈ ਪਰ ਕੁੱਝ ਪੱਲੇ ਨਹੀਂ ਪਿਆ। ਸਰਬਜੀਤ ਕੌਰ ਨੇ ਕਿਹਾ ਕਿ ਹੁਣ ਉਹਨਾਂ ਡਾਕਟਰਾਂ ਵੱਲੋਂ ਦਿੱਤੀ ਗਈ ਤਰੀਕ ਅਨੁਸਾਰ 18 ਅਗਸਤ ਨੂੰ ਬੂਟਾ ਸਿੰਘ ਦੀਆਂ ਥੈਲੀਆਂ ਦਾ ਅਪ੍ਰੇਸ਼ਨ ਕਰਵਾਉਣ ਜਾਣਾ ਹੈ, ਪਰ ਅਪ੍ਰੇਸ਼ਨ ਲਈ ਲੋੜੀਂਦੇ 20-25 ਹਜਾਰ ਰੁਪੈ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੈ।ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ।ਜਿਸ ਦੀ ਚਿੰਤਾ ਉਹਨਾਂ ਨੂੰ ਦਿਨ ਰਾਤ ਸਤਾ ਰਹੀ ਹੈ।ਉਹਨਾਂ ਕਿਹਾ ਕਿ ਅਜਿਹੇ ਮੌਕੇ ਉਹਨਾਂ ਦੀ ਮਦਦ ਕਰਨ ਵਾਲਿਆਂ ਦਾ ਅਹਿਸਾਨ ਉਹ ਜਿੰਦਗੀ ਭਰ ਨਹੀਂ ਭੁੱਲਣਗੇ।ਉਹਨਾਂ ਸਹਾਇਤਾ ਦੇਣ ਵਾਲਿਆਂ ਨੂੰ ਮੋਬਾਇਲ ਨੰ: 97814-67176 ਰਾਹੀਂ ਉਹਨਾਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media