Friday, August 28, 2026

`ਪੜੋ ਪੰਜਾਬ, ਪੜਾਓ ਪੰਜਾਬ` ਤਹਿਤ ਸਾਇੰਸ ਮੇਲਾ ਕਰਵਾਇਆ

ਭੀਖੀ, 7 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਸਰਕਾਰੀ ਮਿਡਲ ਸਕੂਲ ਅਤਲਾਂ ਖੁਰਦ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੜੋ ਪੰਜਾਬ ਪੜਾਓ PPN0708201810ਪੰਜਾਬ ਪ੍ਰੋਜੈਕਟ ਅਧੀਨ ਸਾਇੰਸ ਮੇਲਾ ਕਰਵਾਇਆ ਗਿਆ।ਬੂਟਾ ਸਿੰਘ ਪੀ.ਟੀ.ਆਈ ਅਤੇ ਰਵਿੰਦਰ ਕੁਮਾਰ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਭੁਪਾਲ (ਡੈਪੂਟੇਸ਼ਨ) ਦੀ ਅਗਵਾਈ ਹੇਠ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵੱਖ-ਵੱਖ ਪ੍ਰਕਾਰ ਦੇ ਸਾਇੰਸ ਨਾਲ ਸਬੰਧਤ ਚਾਰਟ ਅਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ।ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਕੀਤੀਆਂ ਗਈਆਂ।ਇਸ ਮੌਕੇ ਪੀ.ਟੀ.ਏ ਕਮੇਟੀ ਦੀ ਪ੍ਰਧਾਨ ਸੁਖਜੀਤ ਕੌਰ ਅਤਲਾ, ਮੁੱਖ ਅਧਿਆਪਕ ਵਿਨੋਦ ਕੁਮਾਰ, ਮਿਤਲ ਬੂਟਾ ਸਿੰਘ ਪੀ.ਟੀ.ਆਈ, ਤੀਰਥ ਰਾਣੀ, ਗੁਰਮੇਲ ਕੌਰ, ਰਵਿੰਦਰ ਕੁਮਾਰ ਸਾਇੰਸ ਦੇ ਬੀ.ਐਮ.ਪੀ, ਅਰੁਣ ਕੁਮਾਰ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
  

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply