ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ. ਗਲਰਜ਼ ਕਾਲਜ ਦੀਆਂ ਪੀ.ਜੀ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਦੀਪਕਾ,
ਦ੍ਰਿਸ਼ਟੀ, ਰਵਨੀਤ ਕੌਰ, ਨੀਤੂ ਜਿੰਦਲ, ਅਮਰਜੀਤ ਕੌਰ ਅਤੇ ਹਿੰਦੀ ਵਿਭਾਗ ਦੀ ਪੂਜਾ ਰਾਣੀ ਨੇ ਸਹਾਇਕ ਪ੍ਰੋ: ਲਈ ਯੂ.ਜੀ.ਸੀ.ਨੈਟ ਪਹਿਲੇ ਯਤਨ ਵਿੱਚ ਪਾਸ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਪਿ੍ਰੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਸਮੂਹ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕਾਲਜ ਦੀਆਂ ਰੈਗੂਲਰ ਵਿਦਿਆਰਥਣਾਂ ਨੇ ਜੂਨ 2018 ਦੀ ਪ੍ਰੀਖਿਆ ’ਚ ਭਾਗ ਲਿਆ ਅਤੇ ਇਸ ਨੂੰ ਪਹਿਲੇ ਪਰਿਆਸ ਵਿੱਚ ਪਾਸ ਕਰਕੇ ਆਪਣੇ ਸ਼ਾਨਦਾਰ ਪੁਜੀਸ਼ਨ ਹਾਸਲ ਕੀਤੀ।ਡਾ: ਨੀਤੂ ਗਰਗ ਅਤੇ ਡਾ: ਸੁਮਨ ਬਾਵਾ ਮੁਖੀ ਹਿੰਦੀ ਵਿਭਾਗ, ਪ੍ਰਧਾਨ ਸੋਮਨਾਥ ਬਾਘਲਾ, ਮੀਤ ਪ੍ਰਧਾਨ ਯਸ਼ਵੰਤ ਰਾਏ ਸਿੰਗਲਾ, ਸੈਕਟਰੀ ਜੇ.ਕੇ ਗੁਪਤਾ ਅਤੇ ਅਜੈ ਗੁਪਤਾ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media