ਭੀਖੀ, 10 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ (ਮਾਨਸਾ) ਵਿਖੇ ਜਿਲ੍ਹਾ ਪੱਧਰੀ ਕੰਪਿਊਟਰ ਟਾਈਪਿੰਗ ਪੰਜਾਬੀ, ਹਿੰਦੀ, ਅੰਗਰੇਜੀ ਭਾਸ਼ਾਵਾਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਮੁਕਾਬਲੇ ਕਰਵਾਏ ਗਏ।ਇਹਨ੍ਹਾਂ ਮੁਕਾਬਲਿਆਂ ਦੀ ਤਿਆਰੀ ਅਧਿਆਪਕ ਵਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਿਸ਼ੇਸ ਤੋਰ `ਤੇ ਕਰਵਾਈ।ਇਸ ਮੁਕਾਬਲੇ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਸ਼ੁਭਾਸ਼ ਚੰਦਰ ਵਿਸ਼ੇਸ ਤੌਰ `ਤੇ ਹਾਜਰ ਹੋਏ ਤੇ ਉਹਨਾਂ ਵੱਲੋਂ ਸਕੂਲ ਦਾ ਵੀ ਨਰੀਖਣ ਕੀਤਾ ਗਿਆ।
ਇਹ ਮੁਕਾਬਲੇ ਜਿਲ੍ਹਾ ਗਾਈਡੈਂਸ ਕੋਂਸਲਰ ਅੰਮ੍ਰਿਤਪਾਲ ਸਿੰਘ ਅਤੇ ਰਾਜਪਾਲ ਸਿੰਘ ਕਲੱਸਟਰ ਰਿਸੋਰਸ ਪਰਸਨ ਦੀ ਯੋਗ ਦੀ ਅਗਵਾਈ ਹੇਠ ਕਰਵਾਇਆ ਗਿਆ।ਮੁਕਾਬਲੇ ਦੇ ਸੀਨੀਅਰ ਵਰਗ ਵਿੱਚੋਂ ਪੰਜਾਬੀ ਟਾਈਪਿੰਗ ਵਿੱਚ ਅਨਮੋਲ ਸਿੰਘ ਸ.ਸ.ਸ (ਮਾਡਲ) ਸਕੂਲ ਕੂਲਰੀਆਂ ਨੇ ਪਹਿਲਾ ਤੇ ਰਮਨਦੀਪ ਸ.ਸ.ਸ (ਲੜਕੇ) ਸਰਦੂਲਗੜ੍ਹ ਨੇ ਦੂਸਰਾ, ਹਿੰਦੀ ਟਾਈਪਿੰਗ ਵਿੱਚ ਰਿੰਪੀ ਕੌਰ ਸ.ਸ.ਸ(ਕੁ) ਫਫੜੇ ਭਾਈਕੇ ਨੇ ਪਹਿਲਾ ਪ੍ਰਿਯੰਕਾ ਸ਼ਰਮਾ ਸ.ਸ.ਸ(ਮਾਡਲ) ਕੁਲਰੀਆਂ ਨੇ ਦੂਜਾ, ਇਸੇ ਤਰਾਂ ਅੰਗਰੇਜੀ ਟਾਈਪਿੰਗ ਵਿੱਚ ਪਵਨ ਕੁਮਾਰ ਸ.ਸ.ਸ (ਲੜਕੇ) ਬੁਢਲਾਡਾ ਨੇ ਪਹਿਲਾ ਤੇ ਗੁਰਦੀਪ ਸਿੰਘ ਸ.ਸ.ਸ (ਮਾਡਲ)ਕੁਲਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਜੂਨੀਅਰ ਵਰਗ ਵਿੱਚੋਂ ਅੰਗਰੇਜੀ ਟਾਈਪਿੰਗ ਵਿੱਚ ਅਮਨਪ੍ਰੀਤ ਸਿੰਘ ਸ.ਸ.ਸ (ਲੜਕੇ) ਭੀਖੀ ਨੇ ਪਹਿਲਾ ਤੇ ਸ਼ਿਲਪਾ ਰਾਣੀ ਸ.ਸ.ਸ (ਮਾਡਲ) ਕੁਲਰੀਆਂ ਨੇ ਦੂਜਾ, ਹਿੰਦੀ ਟਾਈਪਿੰਗ ਵਿੱਚ ਮਨੀ ਕੁਮਾਰ ਸ.ਸ.ਸ (ਲੜਕੇ) ਭੀਖੀ ਨੇ ਪਹਿਲਾ ਤੇ ਗੁਰਪ੍ਰੀਤ ਸਿੰਘ ਸ.ਸ.ਸ ਕੁਲਰੀਆਂ ਨੇ ਦੂਜਾ ਇਸੇ ਤਰਾਂ ਪੰਜਾਬੀ ਟਾਈਪਿੰਗ ਵਿੱਚ ਕੁਲਦੀਪ ਸਿੰਘ ਸ.ਸ.ਸ(ਮਾਡਲ) ਕੁਲਰੀਆਂ ਨੇ ਪਹਿਲਾ ਤੇ ਨਾਜਮਾਂ ਖਾਨ ਸ.ਸ.ਸ ਭੈਣੀ ਬਾਘਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਮੁਕਾਬਲੇ ਤੋਂ ਬਾਅਦ ਜੇਤੂ ਵਿਦਿਆਰਥੀਆਂ ਸਨਮਾਨਿਤ ਕੀਤਾ ਗਿਆ।ਇਸ ਇਨਾਮ ਵੰਡ ਰਸਮ ਲਈ ਨਗਰ ਪੰਚਾਇਤ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਸਿੰਗਲਾ ਤੇ ਦੀਪਕ ਕੁਮਾਰ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਵੱਲੋਂ ਇਹਨਾਂ ਮੁਕਾਬਲਿਆ ਦੀ ਮਹੱਹਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਹੋਰ ਲਗਨ ਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਆ।ਇਸੇ ਤਰਾਂ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਜੇਤੂ ਵਿਦਿਆਰਥੀਆਂ ਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਸਟਾਫ ਮੈਬਰਜ਼ ਨਾਇਬ ਸਿੰਘ, ਜਸਬੀਰ ਸਿੰਘ ਮੱਤੀ,ਰਜਿੰਦਰਪਾਲ ਸਿੰਘ,ਮਨੌਜ ਕੁਮਾਰ ਸਿੰਗਲਾ,ਸ਼੍ਰੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਰਮਨ ਜਿੰਦਲ, ਰਾਜਕੁਮਾਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ,ਪਰਮਿੰਦਰ ਕੌਰ, ਕਰਨਦੀਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media