Wednesday, June 10, 2026

ਜੈ ਹਿੰਦ

ਉਠੋ ਵਤਨ ਦੇ ਨੋਜਵਾਨੋ
ਜਿੰਦ ਦੀ ਬਾਜ਼ੀ ਲਾ ਦਿਉ।
ਏ ਹਿੰਦ ਦੇ ਵਾਸੀਓ,
ਜੈ ਹਿੰਦ ਦਾ ਨਾਅਰਾ ਲਾ ਦਿਓ।

ਦਿਵਾਲੀ ਦਿੰਦੇ ਨੇ ਭੁਲਾ,
ਹੋਲੀ ਛੱਡ ਕੇ ਟੁਰ ਜਾਂਦੇ ।
ਇਕ ਅਵਾਜ਼ ਦੇ ਪੈਣ `ਤੇ,
ਸਰਹੱਦਾਂ `ਤੇ ਉਹ ਨੱਸ ਜਾਂਦੇ ।
ਰੱਖੜੀ ਫੜੀ ਹੱਥ ਨੇ ਲੱਭਦੇ।
ਨਿੱਕੇ-ਨਿੱਕੇ ਬਾਲ ਨੇ ਤੱਕਦੇ।
ਕਿਤੋਂ ਨਿੱਕੀ ਜਿਹੀ ਬਾਰੀ `ਚੋਂ
ਚੂੜਾ ਝਾਤੀ ਮਾਰਦਾ।

ਕਿਤੇ `ਤੇ ਦਿਲ ਓਹਨਾਂ ਦਾ ਵੀ
ਵਾਪਿਸ ਘਰ-ਘਰ ਪੁਕਾਰਦਾ ।
ਪਰ ਛੱਡ ਕੇ ਇਹਨਾਂ ਕਰਮਾਂ ਨੂੰ
ਜਦੋਂ ਕਰਦੇ ਨੇ ਰਾਖੀ ਦੇਸ਼ ਦੀ।
ਪਿਓ ਦਾ ਸੀਨਾ ਖੁੱਲ ਜਾਂਦਾ,
ਜਦੋਂ ਮੋਤ ਨੇ ਮਰਦੇ ਸ਼ਹੀਦ ਦੀ।
ਤਾਂ ਗੁਰੂ ਪੀਰ ਪੈਗੰਬਰ ਨੇ ਕਹਿੰਦੇ,
ਇਹਨਾਂ ਤੋਂ ਤਨ-ਮਨ ਵਾਰ ਦਿਓ।

ਉਠੋ ਵਤਨ ਦੇ ਨੌਜਵਾਨੋਂ
ਜਿੰਦ ਦੀ ਬਾਜ਼ੀ ਲਾ ਦਿਓ।
ਏ ਹਿੰਦ ਦੇ ਵਾਸੀਓ
ਜੈ ਹਿੰਦ ਦਾ ਨਾਅਰਾ ਲਾ ਦਿਓ।

Mukta Sharma

 

 

 

 

 
ਮੁਕਤਾ ਸ਼ਰਮਾ

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply