ਵਿਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਭਿਆਚਾਰਕ ਸਰਗਰਮੀਆਂ ਲਾਜ਼ਮੀ – ਰਮਿੰਦਰ ਕੌਰ
ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਪੰਜਾਬੀ ਰਹੁ-ਰੀਤਾਂ, ਰਵਾਇਤਾਂ ਤੇ
ਪਰੰਪਰਾਵਾਂ ਦੇ ਵਿੱਚ ਅਹਿਮ ਸਥਾਨ ਰੱਖਣ ਵਾਲਾ ਤੀਆਂ ਤੀਜ਼ ਦਾ ਤਿਊਹਾਰ ਪੂਰੀਆਂ ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ।ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਰਮਿੰਦਰ ਕੌਰ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਮੇਲੇ ਤੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਇਸ ਦੀ ਰੌਣਕ ਅਤੇ ਖੁਸ਼ੀਆਂ ਵਿੱਚ ਵਾਧਾ ਕੀਤਾ।ਵਿਭਾਗ ਦੀਆਂ ਵਿਦਿਆਰਥਣਾ ਵੱਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸੱਭਿਆਚਾਰ ਦੀ ਬਾਤ ਪਾਉਂਦੇ ਗੀਤ-ਸੰਗੀਤ ਦੀ ਬੇਮਿਸਾਲ ਪੇਸ਼ਕਾਰੀ ਵੀ ਕੀਤੀ ਤੇ ਪੰਜਾਬੀ ਸੱਭਿਆਚਾਰ ਦੇ ਅਤੁੱਟ ਅੰਗ ਗਿੱਧੇ ਤੇ ਭੰਗੜੇ ਦੇ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਥਿਰਕਨ ਲਈ ਮਜ਼ਬੂਰ ਕੀਤਾ।ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸਤਰੰਗੀ ਪੀਂਘ ਦੇ ਹੁਲਾਰਿਆਂ ਦਾ ਆਦਾਨ-ਪ੍ਰਦਾਨ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਯੂਨੀਵਰਸਿਟੀ ਦੇ ਵਿਹੜੇ ਵਿੱਚ ਪੰਜਾਬੀ ਸਭਿਆਚਾਰਕ ਵਨੰਗੀਆਂ ਭਰਪੂਰ ਇਸ ਪ੍ਰੋਗਰਾਮ ਦੀ ਚੁਫੇਰਿਓੁਂ ਸ਼ਲਾਘਾ ਹੋਈ।ਆਪਣੇ ਸੰਬੋਧਨ ਵਿੱਚ ਵਿਭਾਗ ਮੁੱਖੀ ਪ੍ਰੋਫੈਸਰ ਡਾ. ਮੈਡਮ ਰਮਿੰਦਰ ਕੌਰ ਨੇ ਕਿਹਾ ਜੋ ਲੋਕ ਆਪਣੀ ਮਾਂ-ਬੋਲੀ, ਆਪਣੇ ਵਿਰਸੇ, ਵਿਰਾਸਤ ਤੇ ਸੱਭਿਆਚਾਰ ਤੋਂ ਮੁੱਖ ਮੋੜ ਲੈਂਦੇ ਹਨ।ਉਨ੍ਹਾਂ ਦਾ ਸਮਾਜ ਵਿੱਚ ਲੰਮਾ ਸਮਾਂ ਟਿੱਕੇ ਰਹਿਣਾ ਸੰਭਵ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਦਾ ਹੋਣਾ ਵੀ ਲਾਜ਼ਮੀ ਹੈ।ਇਹੀ ਕਾਰਨ ਹੈ ਕਿ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਵਿਦਿਆਰਥੀ ਕਿਤੇ ਵਿਰਸੇ ਤੇ ਵਿਰਾਸਤ ਤੋਂ ਬੇਮੁੱਖ ਨਾ ਹੋ ਜਾਣ।ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ਦੀ ਇਜ਼ਾਜ਼ਤ ਦੇ ਲਈ ਵੀ.ਸੀ ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਡਾ. ਕੇ.ਐਸ ਕਾਹਲੋਂ ਤੇ ਹੋਰ ਸੰਬੰਧਤ ਧਿਰਾਂ ਵਧਾਈ ਤੇ ਧੰਨਵਾਦ ਦੇ ਪਾਤਰ ਹਨ।ਖੀਰ ਅਤੇ ਪੂੜਿਆਂ ਦੇ ਅਤੁੱਟ ਲੰਗਰ ਵੀ ਵਰਤਾਏ ਗਏ।
ਇਸ ਅਵਸਰ `ਤੇ ਪ੍ਰੋ. ਡਾ. ਐਚ.ਐਸ ਭਾਟੀਆ, ਡਾ. ਦਰਿਆ, ਡਾ. ਮਨਜਿੰਦਰ ਸਿੰਘ, ਡਾ. ਮੈਡਮ ਮੇਘਾ ਸਲਵਾਨ, ਡਾ. ਮੈਡਮ ਬਲਜੀਤ ਕੌਰ, ਵਿਵੇਕ ਸਿੰਘ, ਦੀਪਿਕਾ ਬੱਬਰ, ਪਰਮਿੰਦਰ ਕੌਰ ਪਰੀ ਰੰਧਾਵਾ, ਜੀ.ਐਸ ਸੰਧੂ ਆਦਿ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media