ਕਸ਼ੀਦਗੀ ਭਰੇ ਮਾਹੌਲ `ਚ ਦੋਵਾਂ ਪਾਸਿਆਂ ਤੇ ਪੰਜਾਬੀ ਹੀ ਪਿੱਸ ਰਹੇ ਹਨ – ਪ੍ਰਿੰਸੀਪਲ ਵਸ਼ਿਸ਼ਟ
ਅੰਮ੍ਰਿਤਸਰ 15, ਅਗਸਤ (ਪੰਜਾਬ ਪੋਸਟ – ਸੰਧੂ) – 72ਵੇਂ ਆਜਾਦੀ ਦਿਵਸ ਜਸ਼ਨਾਂ ਦੇ ਸਿਲਸਿਲੇ ਦੇ ਚਲਦਿਆਂ ਮਨੁੱਖੀ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਜੁਡੀਸ਼ੀਅਲ ਕੌਂਸਲ ਨਵੀਂ ਦਿੱਲੀ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਸਥਾਨਕ ਕੋਟ ਖਾਲਸਾ ਵਿਖੇ ਸਥਿਤ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਮੁਖਤਾਰ ਸਿੰਘ ਦੀ ਅਗੁਵਾਈ ਤੇ ਪ੍ਰਿੰਸੀਪਲ ਬਲਵਿੰਦਰ ਕੌਰ ਪ੍ਰਧਾਨਗੀ ਹੇਠ ਆਯੋਜਿਤ ਇਸ ਸਮਾਰੋਹ `ਚ ਜੂਡੀਸ਼ੀਅਲ ਕੌਂਸਲ ਨਵੀਂ ਦਿੱਲੀ ਦੀ ਜ਼ਿਲ੍ਹਾ ਇਕਾਈ ਦੇ ਅਹੁੱਦੇਦਾਰ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਸਮੇਤ ਕਈ ਅਹੁੱਦੇਦਾਰਾਂ ਤੇ ਮੈਂਬਰ ਨੇ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।ਐਮ.ਡੀ. ਮੁਖਤਾਰ ਸਿੰਘ ਨੇ ਆਏ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਂਪਿਆਂ ਨੂੰ `ਜੀ ਆਇਆ` ਤੇ ਆਜ਼ਾਦੀ ਦੇ ਅਸਲ ਮੰਤਵ ਤੇ ਉਦੇਸ਼ ਤੋਂ ਜਾਣੂ ਕਰਾਇਆ।
ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸੱਭ ਤੋਂ ਵੱਡਾ ਯੋਗਦਾਨ ਤੇ ਸੱਭ ਤੋਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਪੰਜਾਬੀਆਂ ਨੇ ਝੱਲਿਆ ਹੈ ਤੇ ਹੁਣ ਵੀ ਦੋਵਾਂ ਦੇਸ਼ਾਂ ਦੇ ਕਸ਼ੀਦਗੀ ਭਰੇ ਮਾਹੌਲ ਦੇ ਵਿੱਚ ਦੋਵਾਂ ਪਾਸਿਆਂ ਤੇ ਪੰਜਾਬੀ ਹੀ ਪਿੱਸ ਰਹੇ ਹਨ।ਉਨ੍ਹਾਂ ਕਿਹਾ ਕਿ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਤੇ ਭ੍ਰਿਸ਼ਟਾਚਾਰੀ ਤੋਂ ਇਲਾਵਾ ਗੰਦਾ ਤੇ ਜ਼ਹਰੀਲਾ ਵਾਤਾਵਰਨ ਦਾ ਵਧਣਾ ਹੈ। ਜਿਸ ਤੋਂ ਛੁੱਟਕਾਰਾ ਕੇਵਲ ਤੇ ਕੇਵਲ ਫਲਦਾਰ ਤੇ ਛਾਂਦਾਰ ਰੁੱਖਾਂ ਦੀ ਹਰਿਆਲੀ ਰਾਹੀਂ ਪਾਇਆ ਜਾ ਸਕਦਾ ਹੈ।ਸਕੂਲ ਦੇ ਖਾਲਾ ਥਾਵਾਂ, ਖੇਡ ਮੈਦਾਨਾਂ ਤੇ ਚੌਗਿਰਦੇ ਵਿੱਚ ਛਾਂਦਾਰ ਤੇ ਫਲਦਾਰ ਬੂਟੇ ਵੀ ਲਗਾਏ ਗਏ।
ਇਸ ਮੌਕੇ ਬਾਬਾ ਸੁਰਜੀਤ ਸਿੰਘ ਘਈ, ਮੈਡਮ ਕਿਰਨ ਰਾਜਪੂਤ, ਸੂਰਜ ਬੇਰੀ, ਰਿਸ਼ੀ ਸ਼ਰਮਾ, ਗੋਬਿੰਦ ਦੂਬੇ, ਜਤਿੰਦਰ ਅਗਰਵਾਲ, ਗੌਰਵ ਸ਼੍ਰੀਵਾਸਤਵ, ਸੁਰਿੰਦਰਪਾਲ ਕੌਰ, ਸ਼ਿਵਾਨੀ, ਰਾਘਵ, ਚਰਨਪ੍ਰੀਤ, ਕੰਵਲਜੀਤ ਕੌਰ, ਸੁਖਮੀਤ ਕੌਰ, ਭੁਪਿੰਦਰ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …