ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਟੈ੍ਰਫਿਕ ਪੁਲਿਸ ਪਠਾਨਕੋਟ ਵੱਲੋਂ ਲੈਬਰ ਸੈਡ ਪਠਾਨਕੋਟ ਵਿਖੇ ਇਕ ਟੈ੍ਰਫਿਕ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ। ਜਿਸ ਦੋਰਾਨ ਦੇਵ ਰਾਜ ਏ.ਐਸ.ਆਈ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ।ਬਲਜੀਤ ਸਿੰਘ ਪੀ.ਐਚ.ਸੀ, ਮਨਜੀਤ ਸਿੰਘ ਹਵਾਲਦਾਰ, ਮੰਗਤ ਰਾਮ, ਗੋਤਮ, ਮਦਨ ਲਾਲ, ਦੋਲਤ ਰਾਮ, ਅਸੋਕ ਕੁਮਾਰ, ਥੁੜੂ ਰਾਮ, ਰਾਮ ਲਾਲ, ਧਰਮ ਪਾਲ, ਰਜਿੰਦਰ ਕੁਮਾਰ ਆਦਿ ਵੀ ਇਸ ਸਮੇਂ ਮੌਜੂਦ ਰਹੇ ਹਾਜ਼ਰ ਸਨ।
ਦੇਵ ਰਾਜ ਏ.ਐਸ.ਆਈ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਅਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਗਰ ਸਾਡਾ ਬੱਚਾ ਦੋਪਹੀਆ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਜਾਗਰੁਕ ਕਰੋ ਕਿ ਉਹ ਹੈਲਮੇਂਟ ਦਾ ਪ੍ਰਯੋਗ ਜਰੂਰ ਕਰੇ, ਇਸ ਨਾਲ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਹੈ, ਕੋਈ ਵੀ ਗੱਡੀ ਨਿਰਧਾਰਤ ਸਪੀਡ ਤੋਂ ਜਿਆਦਾ ਨਾ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਗੱਡੀਆਂ ਸੜਕ ਦੇ ਵਿੱਚ ਪਾਰਕ ਨਹੀਂ ਕਰਨੀਆਂ ਚਾਹੀਦੀਆਂ, ਇਸ ਦੇ ਨਾਲ ਜਿਥੇ ਸੜਕ `ਤੇ ਜਾਮ ਲੱਗਦਾ ਹੈ ਉਥੇ ਹੀ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media