ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਵਾਸੀ ਇੱਕ 8 ਸਾਲਾਂ ਬੱਚੇ ਨੇ ਸਕੇਟਿੰਗ ਗੇਮ ਵਿੱਚ ਸਫਲਤਾ ਹਾਸਿਲ ਕਰਦਿਆਂ ਬਠਿੰਡਾ
ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਤੀਜੀ ਕਲਾਸ ਵਿੱਚ ਪੜਨ ਵਾਲੇ 8 ਸਾਲਾਂ ਯੁਵਰਾਜ ਸਿੰਘ ਯੁਵੀ ਪੁੱਤਰ ਬਲਕਰਨ ਸਿੰਘ ਵਾਸੀ ਬਠਿੰਡਾ ਨੇ ਸਕੇਟਿੰਗ ਦੇ ਆਪਣੇ ਸੌਕ ਰਾਹੀ ਕੋਚ ਬੀਰ ਸਿੰਘ ਦੀ ਸਿਖਲਾਈ ਨਾਲ ਹੁਣ ਤੱਕ ਕਈ ਚੈਪੀਅਨਸ਼ਿਪਾਂ ਵਿੱਚ ਹਿੱਸਾ ਲੈ ਕੇ ਮੈਡਲ ਆਪਣੇ ਨਾਮ ਕੀਤੇ ਹਨ।
ਬਲਕਰਨ ਸਿੰਘ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਇੱਕ ਸਾਲ ਪਹਿਲਾਂ ਗਰੀਨ ਸਿਟੀ ਵਿਖੇ ਹੋਈ 6 ਤੋ 8 ਸਾਲ ਗਰੁੱਪ ਦੀ 200 ਮੀਟਰ ਰੇਸ ਵਿੱਚ ਗੋਲਡ ਤੇ ਸਿਲਵਰ ਮੈਡਲ ਹਾਸਿਲ ਕਰਕੇ ਆਪਣੀ ਪਹਿਚਾਣ ਬਣਾਈ ਤੇ ਫਿਰ 26 ਅਪ੍ਰੈਲ ਨੂੰ ਦਿੱਲੀ ਦੇ ਟਾਲਕਟੋਰਾ ਸਟੇਡੀਅਮ ਵਿਖੇ ਨੈਸ਼ਨਲ ਓਪਨ ਰੋਲਰ ਸਕੇਟਿੰਗ ਚੈਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸਕੇਟਿੰਗ ਸੰਟਟ ਕਰਕੇ ਗੋਲਡ ਮੈਡਲ ਆਪਣੇ ਨਾਮ ਕਰ ਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ। ਬੀਤੀ 19 ਅਗਸਤ ਨੂੰ ਬਠਿੰਡਾ ਵਿਖੇ ਹੋਈ ਪਹਿਲੀ ਇੰਟਰ ਸਕੂਲ ਚੈਪੀਅਨਸ਼ਿਪ ਵਿੱਚ 300 ਮੀਟਰ ਸਕੇਟਿੰਗ ਰੇਸ ਨੂੰ ਮਾਤਰ 45 ਸਕਿੰਟਾਂ ਵਿੱਚ ਪਾਰ ਕਰਕੇ ਪਹਿਲਾ ਸਥਾਨ ਹਾਸਿਲ ਕਰਦਿਆਂ ਗੋਲਡ ਮੈਡਲ ਜਿੱਤਿਆ।ਯੁਵਰਾਜ ਸਿੰਘ ਦੇ ਪਿਤਾ ਬਲਕਰਨ ਸਿੰਘ ਤੇ ਮਾਤਾ ਅਨੀਤਾ ਨੇ ਕਿਹਾ ਕਿ ਸਕੇਟਿੰਗ ਦਾ ਸੌਕ ਯੁਵਰਾਜ ਨੂੰ ਬਹੁਤ ਹੈ, ਪਰ ਸਥਾਨਕ ਜੋਗਰ ਪਾਰਕ ਵਿੱਚ ਚੱਲਦੀ ਪ੍ਰੈਕਟਿਸ ਨਗਰ ਨਿਗਮ ਵੱਲੋਂ ਪਿਛਲੇ 2 ਮਹੀਨੇ ਤੋ ਬੰਦ ਕਰਵਾ ਦੇਣ ਨਾਲ ਕਈ ਦਿੱਕਤਾਂ ਤੌ ਬਾਅਦ ਵੀ ਉਸ ਨੇ ਸਕੇਟਿੰਗ ਦੀ ਅਭਿਆਸ ਜਾਰੀ ਰੱਖਿਆ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media