ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਬਠਿੰਡਾ ਦੇ ਐਮ.ਏ ਹਿਸਟਰੀ ਭਾਗ-ਦੂਜਾ ਸਮੈਸਟਰ-ਚੌਥਾ ਦੀਆਂ
ਵਿਦਿਆਰਥਣਾਂ ਪਰਵਿੰਦਰ ਪਿੰਕੀ ਅਤੇ ਸ਼ਿਲਪਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਤੀਜਿਆਂ ਵਿੱਚ ਕ੍ਰਮਵਾਰ 8.50 ਐਸ.ਜੀ.ਪੀ.ਏ. ਅਤੇ 8.25 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।।ਕਾਲਜ ਲਈ ਇਹ ਬੜ੍ਹੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਕਿਸੇ ਵੀ ਵਿਦਿਆਰਥੀ ਨੇ 50 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਨਹੀਂ ਕੀਤੇ।2 ਵਿਦਿਆਰਥੀਆਂ ਨੇ 8 ਤੋਂ ਵੱਧ ਐਸ.ਜੀ.ਪੀ.ਏ, 3 ਨੇ 7 ਤੋਂ ਵੱਧ, 20 ਨੇ 6 ਤੋਂ ਵੱਧ ਅਤੇ 03 ਵਿਦਿਆਰਥੀਆਂ ਨੇ 5 ਤੋਂ ਵੱਧ ਐਸ.ਜੀ.ਪੀ.ਏ ਹਾਸਲ ਕੀਤੇ। ਪਰਵਿੰਦਰ ਪਿੰਕੀ, ਸ਼ਿਲਪਾ ਅਤੇ ਦੂਸਰੇ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨੂੰ ਦਿੱਤਾ। ਪ੍ਰਿੰਸੀਪਲ ਡਾ. ਸੰਜੀਵ ਸ਼ਰਮਾਂ, ਵਾਈਸ ਪ੍ਰਿੰਸੀਪਲ ਪ੍ਰੋ. ਵਰੇਸ਼ ਗੁਪਤਾ, ਵਿਭਾਗ ਮੁਖੀ ਪ੍ਰੋ: ਸੰਦੀਪ ਭਾਟੀਆ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਦੇ ਲਈ ਵਧਾਈ ਦਿੱਤੀ। ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਡੀ.ਏ.ਵੀ ਕਾਲਜ ਸਦਾ ਵਿਦਿਆਰਥੀਆਂ ਨੂੰ ਜੀਵਨ ਦੇ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਲਈ ਸਹੀ ਮਾਰਗਦਰਸ਼ਨ ਦੇਣ ਦੇ ਲਈ ਤਤਪਰ ਰਹਿੰਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media