Sunday, March 8, 2026

ਐਸ.ਐਸ.ਏ/ਰਮਸਾ ਨੇ ਮੁੱਢਲੀ ਤਨਖਾਹ ਅਤੇ ਸੁਸਾਇਟੀ `ਚ ਰੈਗੂਲਰ ਕਰਨ ਦੀਆਂ ਤਜਵੀਜਾਂ ਨੂੰ ਮੁੱਢੋ ਨਕਾਰਿਆ

ਸਮਰਾਲਾ, 24 ਅਗਸਤ (ਪੰਜਾਬ ਪਸੋਟ- ਕੰਗ) – ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਇਕਾਈ ਸਮਰਾਲਾ ਦੀ ਮੀਟਿੰਗ ਵਰਿੰਦਰ ਸਿੰਘ ਮਾਣਕੀ ਅਤੇ ਨਵਨੀਤ ਕੌਰ ਦੀ ਅਗਵਾਈ ਵਿੱਚ PPN2408201805ਸਮਰਾਲਾ ਵਿਖੇ ਹੋਈ। ਮੀਟਿੰਗ `ਚ ਪੰਜਾਬ ਸਰਕਾਰ ਦੁਆਰਾ ਐਸ.ਐਸ.ਏ/ਰਮਸਾ ਅਧਿਆਪਕਾਂ, ਹੈਡ ਮਾਸਟਰਾਂ ਅਤੇ ਲੈਬ. ਅਟੈਂਡੈਂਟਾਂ ਨੂੰ ਰੈਗੂਲਰ ਕਰਨ ਲਈ ਮੁੱਢਲੀ ਤਨਖਾਹ ਤੇ ਵਿਭਾਗ ਵਿੱਚ ਜਾਂ ਤਨਖਾਹ ਸੁਰੱਖਿਅਤ ਕਰਕੇ ਸੁਸਾਇਟੀ ਅਧੀਨ ਰੈਗੂਲਰ ਕਰਨ ਦੀਆਂ ਦੋਨੇ ਤਜ਼ਵੀਜਾਂ ਨੂੰ ਮੁਢਂੌ ਨਕਾਰਦੇ ਹੋਏ ਅਧਿਆਪਕਾਂ ਵਲੋਂ ਪੂਰੀ ਤਨਖਾਹ ਅਤੇ ਪੂਰੀਆਂ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਰੈਗੂਲਰ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।
        ਇਸ ਸਮੇ ਮੈਡਮ ਨਵਨੀਤ ਕੌਰ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਸਾਂਝੇ ਅਧਿਆਪਕ ਮੋਰਚੇ ਰਾਹੀਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਗੱਲਬਾਤ ਚਲਾ ਰਹੀ ਹੈ ਤੇ ਦੂਜੇ ਪਾਸੇ ਫੁੱਟ-ਪਾਊ ਨੀਤੀ ਤਹਿਤ ਗੈਰ-ਵਿਧਾਨਕ ਓਪੀਨੀਅਨ ਪੋਲ ਦੀ ਵਰਤੋਂ ਕਰ ਰਹੀ ਹੈ।ਉਨ੍ਹਾਂ ਓਪੀਨੀਅਨ ਪੋਲ ਦੇ ਅੰਕੜਿਆਂ ਨੂੰ ਝੁਠਾ ਅਤੇ ਗਲਤ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਓਪੀਨੀਅਨ ਪੋਲ ਜਿਹੇ ਗੈਰ ਲੋਕਤੰਤਰੀ ਅਧਾਰ ਨੂੰ ਛੱਡ ਕੇ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਦਸਤਾਵੇਜਾਂ ਦੇ ਅਧਾਰ ਤੇ ਐਸ.ਐਸ.ਏ/ ਰਮਸਾ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ।ਉਹਨਾਂ ਕਿਹਾ ਕਿ ਅਜਿਹਾ ਕਰਨਾ ਸਮੁੱਚੇ ਸਿੱਖਿਆ ਪ੍ਰਬੰਧ ਲਈ ਘਾਤਕ ਸਿੱਧ ਹੋਵੇਗਾ।ਉਨਾਂ ਇਹ ਵੀ ਕਿਹਾ ਕਿ ਜਿਥੇ ਉਚ ਸਿਖਿਆ ਅਧਿਕਾਰੀ ਨਿੱਤ ਦਿਨ ਸਿਖਿਆ ਸੁਧਾਰਾਂ ਦੇ ਨਾਮ ਤੇ ਹੁਕਮ-ਦਰ-ਹੁਕਮ ਜਾਰੀ ਕਰ ਰਹੇ ਹਨ, ਉਥੇ ਉਹ ਪੰਜਾਬ ਦੇ ਸਿੱਖਿਆ ਪ੍ਰਬੰਧ ਵਿੱਚ ਸੇਵਾਵਾਂ ਨਿਭਾਅ ਰਹੇ ਸਮੂਹ ਮੁਲਾਜ਼ਮਾਂ ਦੇ ਆਰਥਿਕ ਅਧਿਕਾਰਾਂ ਅਤੇ ਮਾਨਸਿਕ ਸਿਹਤ ਦੀ ਸੁਰਖਿਆ ਕਰਨ ਦਾ ਆਪਣਾ ਫਰਜ ਵੀ ਪੂਰਾ ਕਰਨ।    
ਸਮੇਂ ਸੂਬਾ ਕਮੇਟੀ ਮੈਂਬਰ ਮਨਰਾਜ ਸਿੰਘ ਲੁਧਿਆਣਾ ਨੇ ਕਿਹਾ ਕਿ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਭਾਰੀ ਰੋਸ ਹੈ ਤੇ ਉਹ ਇਸ ਪੱਖਪਾਤੀ ਤੇ ਸ਼ੋਸ਼ਣਕਾਰੀ ਨੀਤੀ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕਰਨਗੇ।ਉਹਨਾਂ ਆਖਿਆਂ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਮੀਟਿੰਗਾਂ ਤੋਂ ਟਾਲਾ ਵੱਟਣ ਨਾਲ ਅਧਿਆਪਕ ਸੰਘਰਸ਼ ਕਿਸੇ ਵੀ ਹਾਲਤ ਵਿੱਚ ਨਹੀ ਰੁਕੇਗਾ, ਸਗੋਂ ਪਹਿਲਾਂ ਨਾਲੋਂ ਵੀ ਤੇਜ ਹੋਵੇਗਾ।ਇਸ ਲਈ ਅਧਿਆਪਕਾਂ ਵੱਲੋਂ ਉੱਠ ਰਹੀ ਤਿੱਖੇ ਅਤੇ ਫੈਸਲਾਕੁੰਨ ਸੰਘਰਸ਼ ਦੀ ਮੰਗ ਦੇ ਮੱਦੇਨਜ਼ਰ ਹੀ ਯੂਨੀਅਨ ਨੇ ਹੁਣ ਠੋਸ ਰਣਨੀਤੀ ਤਹਿਤ ਅਗਲੀਆਂ ਤਿਆਰੀਆਂ ਕਰਨ ਲਈ ਪੰਜਾਬ ਪੱਧਰੀ ਮੁਹਿੰਮ ਉਲੀਕਣ ਦਾ ਫੈਸਲਾ ਲਿਆ ਹੈ।ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ ਹਰ ਰੂਪ ਵਿੱਚ ਪੰਜਾਬ ਭਰ ਤੋਂ ਐਸ.ਐਸ.ਏ/ਰਮਸਾ ਅਧਿਆਪਕ ਵੱਡੀ ਗਿਣਤੀ `ਚ ਸ਼ਮੂਲੀਅਤ ਕਰਨਗੇ।
         ਇਸ ਮੌਕੇ ਇਸ ਮੀਟਿੰਗ ਵਿੱਚ ਰਣਜੀਤ ਸਿੰਘ ਕੋਟਾਲਾ, ਰਾਜਿੰਦਰ ਸਿੰਘ ਕੋਟਾਲਾ, ਪ੍ਰਗਟ ਸਿੰਘ, ਸਮਸ਼ੇਰ ਸਿੰਘ, ਅਮਰੀਕ ਸਿੰਘ, ਦਿਨੇਸ਼ ਕੁਮਾਰ, ਰਾਕੇਸ਼ ਕੁਮਾਰ, ਜਪਿੰਦਰ ਸਿੰਘ, ਪ੍ਰਭਸਿਮਰਨਜੀਤ ਸਿੰਘ, ਮੈਡਮ ਰਮਨੀਕ ਕੌਰ, ਸਵਰਨਜੀਤ ਕੌਰ, ਜਸਵੀਰ ਕੌਰ, ਗਿਤਾਂਜਲੀ, ਅਮਨਦੀਪ ਕੌਰ, ਪਰਮਜੀਤ ਕੋਰ, ਕਿਰਨਦੀਪ ਕੌਰ, ਪਾਰੁਲ ਵਾਲੀਆ, ਸ਼ਰਨਜੀਤ ਕੌਰ, ਪੁਸ਼ਪਿੰਦਰਜੀਤ ਕੌਰ ਆਦਿ ਆਗੂ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply