ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ ਮੈਮੋਰੰਡਮ
ਸਮਰਾਲਾ, 24 ਅਗਸਤ (ਪੰਜਾਬ ਪਸੋਟ- ਕੰਗ) – ਪੰਜਾਬ ਖੇਤ ਮਜ਼ਦੂਰ ਸਭਾ (ਰਜਿ:) ਇਕਾਈ ਸਮਰਾਲਾ ਦੀ ਮੀਟਿੰਗ ਕਾਮਰੇਡ ਮਹਿੰਦਰ ਸਿੰਘ ਮੰਜਾਲੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਖੇਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਮਤਾ ਪਾਸ ਕੀਤਾ ਗਿਆ ਕਿ 27 ਅਗਸਤ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਐਸ.ਡੀ.ਐਮ ਦਫਤਰ ਸਮਰਾਲਾ ਅੱਗੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਆਪਣੀਆਂ ਮੰਗਾਂ ਸਬੰਧੀ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।ਕਾਮਰੇਡ ਮਹਿੰਦਰ ਸਿੰਘ ਮੰਜਾਲੀ ਕਲਾਂ ਨੇ ਦੱਸਿਆ ਕਿ ਧਰਨੇ ਨੂੰ ਸੰਬੋਧਨ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਡਾ. ਜੋਗਿੰਦਰ ਦਿਆਲ, ਪੰਜਾਬ ਖੇਤ ਮਜਦੂਰ ਸਭਾ ਦੇ ਜਨਰਲ ਸਕੱਤਰ ਤੇ ਭਾਰਤੀ ਖੇਤ ਮਜਦੂਰ ਯੂਨੀਅਨ ਦੇ ਮੀਤ ਸਕੱਤਰ ਗੁਲਜਾਰ ਸਿੰਘ ਗੌਰੀਆ ਪੁੱਜ ਰਹੇ ਹਨ। ਧਰਨੇ ਉਪਰੰਤ ਐਸ.ਡੀ.ਐਮ ਸਮਰਾਲਾ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇਗਾ।ਜਿਸ ਵਿੱਚ ਮੁੱਖ ਮੰਤਰੀ ਨੂੰ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਸਭਾ ਦੀਆਂ ਮੰਗਾਂ ਵਿੱਚ ਬੁਢਾਪਾ ਪੈਨਸ਼ਨ, ਪੰਜਾਬ ਦੇ ਨੌਜਵਾਨਾਂ ਲਈ ਘਰ ਘਰ ਨੌਕਰੀ, ਸਮਾਰਟ ਫੋਨ, 10-10 ਮਰਲੇ ਦੇ ਪਲਾਟ, ਮੁਫਤ ਮਕਾਨ, ਉਸਾਰੀ ਮਜਦੂਰਾਂ ਦੇ ਲਾਭਪਾਤਰੀ ਸੇਵਾ ਸੈਂਟਰ ਬੰਦ ਨਾ ਕਰਨ, ਇਸ ਸੁਵਿਧਾ ਨੂੰ ਆਨਲਾਈਨ ਦੇ ਨਾਲ ਨਾਲ ਆਫਲਾਈਨ ਵੀ ਚਾਲੂ ਰੱਖੇ ਜਾਣ ਤੋਂ ਇਲਾਵਾ ਸਮਰਾਲਾ ਵਿੱਚ ਲੇਬਰ ਅਫਸਰ ਦਾ ਦਫਤਰ ਸਮਰਾਲਾ ਵਿੱਚ ਗੁੰਮਨਾਮ ਥਾਂ `ਤੇ ਹੈ, ਇਸ ਨੂੰ ਤਬਦੀਲ ਕਰਕੇ ਤਹਿਸੀਲ ਕੰਪਲੈਕਸ ਵਿੱਚ ਲਿਆਂਦਾ ਜਾਵੇ ਅਤੇ ਲੇਬਰ ਅਫਸਰ ਜੋ ਹਫਤੇ ਵਿੱਚ ਦੋ ਦਿਨ ਸਮਰਾਲਾ ਵਿੱਚ ਆਉਂਦੇ ਹਨ ਨੂੰ ਪੂਰਾ ਹਫਤਾ ਸਮਰਾਲਾ ਵਿਖੇ ਹਾਜਰ ਕਰਾਉਣ ਲਈ ਚਾਰਾਜੋਈ ਕੀਤੀ ਜਾਵੇ।
ਮੀਟਿੰਗ ਵਿੱਚ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਸੰਦੀਪ ਸ਼ਰਮਾ, ਕੇਵਲ ਸਿੰਘ ਮੰਜਾਲੀਆਂ, ਗੁਰਦੇਵ ਸਿੰਘ, ਰਸ਼ਵਿੰਦਰ ਕੌਰ ਬਗਲੀ ਕਲਾਂ, ਮੇਵਾ ਸਿੰਘ ਦਰਜੀ ਬਗਲੀ ਕਲਾਂ, ਘੋਲਾ ਸਿੰਘ, ਨਾਜਰ ਸਿੰਘ ਆਦਿ ਤੋਂ ਇਲਾਵਾ ਦਰਜਨ ਦੇ ਕਰੀਬ ਖੇਤ ਮਜਦੂਰ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media