ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਰੱਖੜੀ-ਕੰਪੀਟਿਸ਼ਨ ਕਰਵਾਇਆ ਗਿਆ।ਜਿਸ ਵਿਚ ਵਿਭਾਗ ਵਿਖੇ ਵੱਖ-ਵੱਖ ਕੋਰਸ/ ਡਿਪਲੋਮੇ ਕਰ ਰਹੀਆਂ ਵਿਦਿਆਰਥਣਾਂ ਦੁਆਰਾ ਹਿੱਸਾ ਲਿਆ ਗਿਆ।ਇਸ ਮੁਕਾਬਲੇ ਵਿਚ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਡਿਜਾਇਨਾਂ ਦੀਆਂ ਰੱਖੜੀਆਂ ਬਣਾਈਆਂ ਗਈਆਂ।ਪ੍ਰੋਫੈਸਰ ਮਨਦੀਪ ਕੌਰ, ਡਾਇਰੈਕਟਰ ਲਾਈਫਲੌਂਗ ਦੁਆਰਾ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਰੱਖੜੀ ਦੇ ਤਿਆਰ ਕੀਤੇ ਗਏ ਵੱਖ-ਵੱਖ ਡਿਜ਼ਾਇਨਾਂ ਦੀ ਖਾਸ ਤੌਰ ’ਤੇ ਸ਼ਲਾਘਾ ਕਰਦੇ ਹੋਏ ਜੇਤੂ ਰਹੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ਮਿਸਜ ਤੇਜਪਾਲ ਕੌਰ ਪ੍ਰੋਗਰਾਮ ਅਸਿਸਟੈਂਟ, ਮਿਸਜ ਕਿਰਨ, ਮਿਸਜ਼ ਪਰਮਜੀਤ ਕੌਰ, ਮਿਸ ਦੀਪਿਕਾ, ਮਿਸਜ਼ ਦੇਵਿਕਾ, ਮਿਸਜ਼ ਅਨੁ, ਮਿਸਜ਼ ਸੰਦੀਪ ਕੌਰ, ਮਿਸ ਜਸਗੁਨ, ਸ਼੍ਰੀ ਅਨਿਲ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media