Sunday, April 26, 2026

ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਪਪਿਆਲ ਵਿਖੇ ਲਾਏ 100 ਛਾਂਦਾਰ ਪੌਦੇ

PPN2508201809ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਬਲਾਕ ਪਠਾਨਕੋਟ ਦੇ ਪਿੰਡ ਪਪਿਆਲ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਆਤਮਾ ਤਹਿਤ 100 ਛਾਂਦਾਰ ਪੌਦੇ ਸੜਕਾਂ ਕਿਨਾਰੇ ਅਤੇ ਹੋਰ ਜਨਤਕ ਥਾਵਾਂ `ਤੇ ਲਗਾਏ ਗਏ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ ਹਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ, ਅਗਾਂਹਵਧੂ ਕਿਸਾਨ ਤਿਲਕ ਰਾਜ, ਲਵ ਕੁਮਾਰ ਬਲਾਕ ਤਕਨੀਕੀ ਪ੍ਰਬੰਧਕ, ਪ੍ਰਭਜੋਤ ਸਿੰਘ, ਅਰਮਾਨ ਕੁਮਾਰ ਸਹਾਇਕ ਤਕਨੀਕੀ ਮੈਨੇਜ਼ਰ ਹਾਜ਼ਰ ਸਨ।
           ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਵਾਤਾਵਰਣ ਅਤੇ ਹਵਾ ਦੀ ਸ਼ੁਧਤਾ ਲਈ ਹਰੇਕ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਵਧਾਉਣ ਲਈ ਜੰਗਲਾਤ ਹੇਠਾਂ ਰਕਬਾ ਵਧਾਉਣ ਦੀ ਬਹੁਤ ਜ਼ਰੂਰਤ ਹੈ।ਉਨਾਂ ਕਿਹਾ ਕਿ ਦਰਖਤ ਜਿਥੇ ਛਾਂ ਮੁਹੱਈਆ ਕਰਦੇ ਹਨ ਉਥੇ ਊਰਜਾ ਲਈ ਬਾਲਣ, ਫਰਨੀਚਰ ਲਈ ਲੱਕੜ, ਪਸ਼ੂ ਪੰਛੀਆਂ ਲਈ ਸੁਰੱਖਿਅਤ ਰੈਣ ਬਸੇਰਾ ਮੁਹੱਈਆ ਕਰਦੇ ਹਨ।ਉਨਾਂ ਦੱਸਿਆ ਕਿ ਦਰਖਤ ਬਰਸਾਤ ਪੈਣ ਵਿੱਚ ਬਹੁਤ ਸਹਾਈ ਹੁੰਦੇ ਹਨ।ਜਿਸ ਨਾਲ ਫਸਲਾਂ ਦੀ ਪੈਦਾਵਾਰ ਵਧਣ ਨਾਲ ਕਿਸਾਨਾਂ ਦੀ ਆਮਦਨ ਵਧਦੀ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲਾਤ ਹੇਠ ਰਕਬਾ ਕੇਵਲ 7 ਫੀਸਦੀ ਹੈ ਜਿਸ ਨੂੰ ਵਧਾਉਣ ਦੀ ਜ਼ਰੂਰਤ।ਉਨਾਂ ਕਿਹਾ ਕਿ ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਘੱਟੋ ਘੱਟ ਇੱਕ ਪੌਦਾ ਫਲਦਾਰ ਅਤੇ ਇੱਕ ਛਾਂਦਾਰ ਪੌਦਾ ਜ਼ਰੂਰ ਲਾਵੇ।ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਤੇ ਬੱਚਿਆਂ ਨੂੰ ਪੌਦੇ ਲਾਉਣ ਅਤੇ ਸਾਂਭ ਸੰਭਾਲ ਲਈ ਉਤਸ਼ਾਹਿਤ ਕਰਨਾ ਚਾਹੀਦਾ।ਉਨਾਂ ਦੱਸਿਆ ਕਿ ਆਤਮਾ ਤਹਿਤ ਜ਼ਿਲਾ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 6000 ਪੌਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਅਤੇ ਹੋਰ ਜਨਤਕ ਸਥਾਨਾਂ ਤੇ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਬਰਸਾਤ ਮੌਸਮ ਦੌਰਾਨ ਜਿਥੇ ਪੌਦੇ ਲਗਾਉਣੇ ਜਰੂਰੀ ਹਨ, ਉੇਥੇ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਕਰਨੀ ਹੋਰ ਵੀ ਜ਼ਰੂਰੀ ਹੈ।

 

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply