Thursday, June 25, 2026

ਤੂੜੀ ਵਾਲੀ ਮਸ਼ੀਨ `ਚ ਆਉਣ ਕਾਰਨ ਬਾਂਹ ਤੋਂ ਨਕਾਰਾ ਹੋਏ ਵਿਅਕਤੀ ਦੀ ਕੀਤੀ ਮਾਲੀ ਮਦਦ

ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪ੍ਰਿਤਪਾਲ ਸਿੰਘ ਬਾਹੋਯਾਤਰੀ 3-4 ਮਹੀਨੇ ਪਹਿਲਾਂ ਤੂੜੀ ਵਾਲੀ ਮਸ਼ੀਨ ਦੀ ਲਪੇਟ `ਚ ਆ ਜਾਣ PPN3108201803ਕਰਕੇ ਸੱਜੀ ਬਾਂਹ ਤੋਂ ਨਕਾਰਾ ਹੋ ਗਿਆ ਸੀ।ਦੀ ਨੈਸ਼ਨਲ ਫਰਟੀਲਾਈਜਰ ਲਿਮ: ਬਠਿੰਡਾ ਵਲੋਂ ਇਸ ਗਰੀਬ ਪਰਿਵਾਰ ਪ੍ਰੀਵਾਰ ਦੀ 11000/ ਰੁਪਏ ਦੇ ਕੇ ਮਾਲੀ ਮਦਦ ਕੀਤੀ ਗਈ।ਡਿਪਟੀ ਮੈਨੇਜਰ ਵਿਨੋਦ ਮਿੱਤਲ, ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਸਕੱਤਰ ਹਰਬੰਸ ਸਿੰਘ ਤੇ ਹੈਡ ਮਾਸਟਰ ਸੁਰਿੰਦਰ ਸਿੰਘ ਮਾਨ ਨੇ ਇਸ ਸਹਾਇਤਾ ਸਬੰਧੀ ਸਾਰੀ ਕਾਰਵਾਈ ਪੂਰੀ ਕਰਵਾਓਣ ਵਿਚ ਅਹਿਮ ਯੋਗਦਾਨ ਪਾਇਆ।ਇਸ ਮੌਕੇ ਕਰਮਜੀਤ ਸਿੰਘ ਬਰਾੜ ਐਸ.ਐਮ.ਸੀ ਅਤੇ ਸਮੂਹ ਪੰਚਾਇਤ ਨੇ ਇਸ ਨੇਕ ਕੰਮ ਲਈ ਐਨ.ਐਫ.ਐਲ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply