ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਪੋਸਟ ਆਫਿਸ ਬਜ਼ਾਰ ਦੇ ਡਾਕਘਰ ਵਿਖੇ ਸੁਪਰਡੈਂਟ ਪੋਸਟ ਅਫਸਰ ਗੋਪਾਲ ਕ੍ਰਿਸ਼ਨ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਬੈਕਿੰਗ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੀ ਸੁਰੂਆਤ ਕਰਦਿਆਂ ਇੰਡੀਆ ਪੋਸਟ ਭਾਰਤ ਅੰਦਰ ਹੁੁਣ ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀ ਪੇਂਡੂ ਖੇਤਰਾਂ ਤੱਕ ਪਹੁੰਚ ਕਰ ਰਿਹਾ ਹੈ।ਜਿਸ ਦੀ ਸ਼ੁਰੂਆਤ 1 ਸਤੰਬਰ ਨੂੰ ਨਵੀ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾ ਰਹੀ ਅਤੇ ਦੇਸ਼ ਭਰ ਵਿੱਚ ਪੋਸਟ ਪੇਮੈਂਟ ਬੈਂਕ ਦੀਆਂ ਕੁੱਲ 3205 ਬਰਾਂਚਾਂ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਬੈਕਿੰਗ ਸੇਵਾਵਾਂ ਦੇਣਗੀਆਂ।ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਜਿਲ੍ਹਾ ਬਠਿੰਡਾ ਅਤੇ ਜਿਲ੍ਹਾ ਮਾਨਸਾ ਵਿਖੇ 5 ਥਾਵਾਂ ਤੇ ਇਸ ਪੇਮੈਂਟ ਬੈਂਕ ਦੀ ਸੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਬਠਿੰਡਾ ਦੇ ਮੁੱਖ ਡਾਕਘਰ ਕਚਿਹਰੀਆਂ ਵਿਖੇ 1 ਮੇਨ ਬਰਾਂਚ ਅਤੇ 4 ਐਕਸਸ ਪੁਆਇੰਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪੇਮੈਂਟ ਬੈਂਕ ਵਿੱਚ ਖਾਤਾਧਾਰਕ ਨੂੰ ਇੱਕ ਕਿਊਆਰ ਕਾਰਡ ਜਾਰੀ ਕੀਤਾ ਜਾਵੇਗਾ, ਜੋ ਕਿ ਪੂਰੇ ਭਾਰਤ ਵਿੱਚ ਲਾਗੂ ਹੋਵੇਗਾ ਅਤੇ ਇਸ ਸਕੀਮ ਰਾਹੀ ਆਮ ਲੋਕਾਂ ਨੂੰ ਘਰ ਬੈਠੇ ਹੀ ਡਾਕੀਆ ਸਮਾਰਟ ਫੋਨ ਵਿੱਚ ਬਣੇ ਇੰਡੀਆ ਪੋਸਟ ਦੇ ਐਪ ਦੁਆਰਾ ਬੈਕਿੰਗ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇਗੀ।ਜਿਸ ਵਿੱਚ ਨਗਦੀ ਦੀ ਨਿਕਾਸੀ, ਜਮਾਂ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।ਉਹਨਾਂ ਦੱਸਿਆ ਕਿ ਇਸ ਪੇਮੈਂਟ ਬੈਂਕ ਵਿੱਚ ਵਪਾਰੀਆਂ, ਇੰਡਸਟਰੀਲਿਸਟਾਂ, ਆਮ ਲੋਕ, ਵਿਦਿਆਰਥੀਆਂ ਅਤੇ ਹਰ ਵਰਗ ਦੇ ਵਿਅਕਤੀ ਦਾ ਖਾਤਾ ਖੋਲਿਆ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media