Friday, October 2, 2026

ਸ਼ਨਾਖਤ ਲਈ ਰੱਖੀ ਅਣਪਛਾਤੀ ਲਾਸ਼

PPN3108201817ਅੰਮ੍ਰਿਤਸਰ, 31 ਅਗਸਤ  (ਪੰਜਾਬ ਪੋਟ- ਸੁਖਬੀਰ ਸਿੰਘ) – ਇਕ ਲਾਵਾਰਸ ਨਾ ਮਾਲੂਮ ਵਿਅਕਤੀ ਮੰਗਤਾ 30 ਅਗਸਤ ਨੂੰ ਗਊਸ਼ਾਲਾ ਦੇ ਸਾਹਮਣੇ ਲੋਹਗੜ੍ਹ ਗੇਟ ਤੋਂ ਐਂਬੂਲੈਂਸ 108 ਵਾਲਿਆਂ ਨੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸ ਦੀ 30 ਅਗਸਤ ਨੂੰ ਹੀ ਇਲਾਜ ਦੌਰਾਨ ਮੌਤ ਹੋ ਗਈ।ਇਸ ਸਬੰਧੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਮਿ੍ਰਤਕ ਦੀ ਸ਼ਨਾਖਤ ਕਰਨ ਲਈ ਉਸ ਦੀ ਲਾਸ਼ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਮੋਰਚਰੀ ਵਿਚ 72 ਘੰਟੇ ਲਈ ਰੱਖੀ ਗਈ ਹੈ।ਉਨਾਂ ਕਿਹਾ ਕਿ ਮ੍ਰਿਤਕ ਦੀ ਉਮਰ ਤਕਰੀਬਨ 50 ਸਾਲ, ਰੰਗ ਕਣਕਵਿੰਨਾ ਸਰੀਰ ਪਤਲਾ, ਸਿਰ ਤੋਂ ਮੋਨਾ ਅਤੇ ਉਸ ਨੇ ਹਰੀ ਟੀ-ਸ਼ਰਟ ਅਤੇ ਅਸਮਾਨੀ ਰੰਗ ਦੀ ਪੈਂਟ ਪਾਈ ਹੋਈ ਸੀ।ਪੁਲਿਸ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਦੁਰਗਿਆਨਾ ਪੁਲਿਸ ਚੌਕੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply