ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) – ਸਥਾਨਕ ਜੋਤੀ ਬੀਏਡ ਕਾਲਜ ਆਫ ਐਜੂਕੇਸ਼ਨ ਵਿੱਚ ਸਿਹਤ ਸਬੰਧੀ ਸਿੱਖਿਆ ਦਾ ਸੇਮਿਨਾਰ ਦਾ ਆਯੋਜਨ ਕੀਤਾ ਗਿਆ ਇਸ ਸੇਮਿਨਾਰ ਦਾ ਪ੍ਰਬੰਧਨ ਮੈਨਕਾਇੰਡ ਫਾਰਮੀਸਿਊਟੀਕਲ ਕੰਪਨੀ ਦੇ ਮੇਡੀਕਲ ਪ੍ਰਤਿਨਿੱਧੀ ਵਿਸ਼ਾਲ ਸਚਦੇਵਾ ਦੁਆਰਾ ਕੀਤਾ ਗਿਆ।ਇਸ ਸੇਮਿਨਾਰ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਸਬੰਧੀ ਜਾਣਕਾਰੀ ਦਿੱਤੀ।ਡਾ. ਛਵੀ ਠੱਕਰ ਦੁਆਰਾ ਕਾਲਜ ਦੀ 6 ਅਧਿਆਪਿਕਾਵਾਂ ਨੂੰ ਇੰਟੀਮੇਟ ਹੇਲਥ ਸੰੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਸਤਰੀਆਂ ਸਬੰਧੀ ਸਮਸਿਆਵਾਂ ਬਾਰੇ ਜਾਗਰੂਕ ਕੀਤਾ ।ਮੰਚ ਦਾ ਸੰਚਾਲਨ ਡਾ. ਸੁਨੀਤਾ ਛਾਬੜਾ ਦੁਆਰਾ ਕੀਤਾ ਗਿਆ ।ਇਸ ਮੌਕੇ ਉੱਤੇ ਕਾਲਜ ਪ੍ਰਿੰਸੀਪਲ ਡਾ. ਅਨੀਤਾ ਅਰੋੜਾ ਨੇ ਡਾ. ਛਵੀ ਠੱਕਰ ਅਤੇ ਵਿਸ਼ਾਲ ਸਚਦੇਵਾ ਦਾ ਧੰਨਵਾਦ ਕੀਤਾ ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media