ਭੀਖੀ, 7 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲਾਟਰੀ ਦੀ ਆੜ੍ਹ ਵਿਚ ਕੰਪਿਊਟਰ ਅਤੇ ਮੋਬਾਇਲ ਫੋਨਾਂ `ਤੇ ਦੜਾ ਸੱਟਾ ਲਗਵਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਐਸ.ਐਸ.ਪੀ ਮਾਨਸਾ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਅਮਨਦੀਪ ਸਿੰਘ ਮੁੱਖ ਅਫ਼ਸਰ ਵਲੋਂ ਕਾਰਵਾਈ ਕਰਦਿਆਂ ਅਮ੍ਰਿਤਪਾਲ ਉਰਫ਼ ਟੋਨੀ, ਪ੍ਰਿੰਸ ਕੁਮਾਰ, ਸੋਨੂੰ ਗੋਇਲ ਵਾਸੀ ਰੰਗੀਲਾ ਸਟਰੀਟ ਵਾਰਡ ਨੰ. 8 ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ।ਉਕਤ ਮੁਜ਼ਰਮਾਂ ਪਾਸੋਂ 1 ਲੈਪਟਾਪ ਅਤੇ 5 ਮੋਬਾਇਲ ਫੋਨ ਬਰਾਮਦ ਕੀਤੇ ਹਨ।ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵਲੋਂ ਲੱਖਾਂ ਰੁਪਏ ਦਾ ਸੱਟੇ ਦਾ ਕਾਰੋਬਾਰ ਬੈਂਕਾਂ ਦੇ ਖਾਤਿਆਂ ਦੁਆਰਾ ਕੀਤਾ ਜਾਂਦਾ ਹੈ।ਜਿੰਨਾਂ ਦੇ ਫਰੀਦਾਬਾਦ, ਗਾਜੀਆਬਾਦ ਅਤੇ ਦਿਸਾਬਰ ਅਤੇ ਅੰਬਾਲਾ ਜਿਹੇ ਸੱਟਾ ਬਾਜ਼ਾਰਾਂ ਨਾਲ ਵੀ ਲਿੰਕ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media