Wednesday, July 29, 2026

ਕੰਪਿਊਟਰ ਤੇ ਮੋਬਾਇਲ ਫੋਨ ਰਾਹੀਂ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਤਿੰਨ ਨਾਮਜ਼ਦ

PPN0709201829ਭੀਖੀ, 7 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲਾਟਰੀ ਦੀ ਆੜ੍ਹ ਵਿਚ ਕੰਪਿਊਟਰ ਅਤੇ ਮੋਬਾਇਲ ਫੋਨਾਂ `ਤੇ ਦੜਾ ਸੱਟਾ ਲਗਵਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਐਸ.ਐਸ.ਪੀ ਮਾਨਸਾ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਅਮਨਦੀਪ ਸਿੰਘ ਮੁੱਖ ਅਫ਼ਸਰ ਵਲੋਂ ਕਾਰਵਾਈ ਕਰਦਿਆਂ ਅਮ੍ਰਿਤਪਾਲ ਉਰਫ਼ ਟੋਨੀ, ਪ੍ਰਿੰਸ ਕੁਮਾਰ, ਸੋਨੂੰ ਗੋਇਲ ਵਾਸੀ ਰੰਗੀਲਾ ਸਟਰੀਟ ਵਾਰਡ ਨੰ. 8 ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ।ਉਕਤ ਮੁਜ਼ਰਮਾਂ ਪਾਸੋਂ 1 ਲੈਪਟਾਪ ਅਤੇ 5 ਮੋਬਾਇਲ ਫੋਨ ਬਰਾਮਦ ਕੀਤੇ ਹਨ।ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵਲੋਂ ਲੱਖਾਂ ਰੁਪਏ ਦਾ ਸੱਟੇ ਦਾ ਕਾਰੋਬਾਰ ਬੈਂਕਾਂ ਦੇ ਖਾਤਿਆਂ ਦੁਆਰਾ ਕੀਤਾ ਜਾਂਦਾ ਹੈ।ਜਿੰਨਾਂ ਦੇ ਫਰੀਦਾਬਾਦ, ਗਾਜੀਆਬਾਦ ਅਤੇ ਦਿਸਾਬਰ ਅਤੇ ਅੰਬਾਲਾ ਜਿਹੇ ਸੱਟਾ ਬਾਜ਼ਾਰਾਂ ਨਾਲ ਵੀ ਲਿੰਕ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply