ਭੀਖੀ, 7 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਦੂਲਗੜ੍ਹ ਵਿਖੇ ਇਕ ਫੈਕਟਰੀ ਤੇ ਛਾਪੇਮਾਰੀ ਕਰਕੇ ਵਡੀ ਮਾਤਰਾ `ਚ ਨਾ ਖਾਣ ਯੋਗ ਤੇਲ ਅਤੇ ਘਿਉ ਬਰਾਮਦ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱੱਸਿਆ ਕਿ ਸਰਦੂਲਗੜ੍ਹ ਵਿਖੇ ਸਥਿਤ ਕ੍ਰਿਸ਼ਨਾ ਫੈਕਟਰੀ `ਤੇ ਛਾਪੇਮਾਰੀ ਕਰਕੇ 1600 ਲੀਟਰ ਕੁਕਿੰਗ ਮੀਡੀਅਮ ਲਾਈਟ ਆਇਲ, 930 ਕਿਲੋ ਬਨਸਪਤੀ, 8 ਕੁਇੰਟਲ ਰਿਫਾਇੰਡ ਆਇਲ ਦੇ ਸੈਂਪਲ ਭਰੇ ਗਏ ਜਦ ਕਿ 962 ਕਿਲੋ ਕੁਕਿੰਗ ਮੀਡੀਅਮ ਲਾਈਟ ਆਇਲ ਜਿਸ ਦੀ ਕਿ ਵਰਤੋ ਕਰਨ ਦੀ ਮੁਨਿਆਦ ਲੰਘ ਚੁੱਕੀ ਸੀ ਨੂੰ ਜ਼ਬਤ ਕਰਕੇ ਨਸ਼ਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਲਾਵਟੀ ਵਸਤਾਂ ਖਿਲਾਫ਼ ਚਲਾਈ ਗਈ ਇਹ ਮੁਹਿੰਮ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸਿ਼ਆ ਨਹੀਂ ਜਾਵੇਗਾ।ਇਸ ਮੌਕੇ ਅਸਿਸਟੈਂਟ ਫੂਡ ਕਮਿਸ਼ਨਰ ਅਮ੍ਰਿਤਪਾਲ ਸਿੰਘ, ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media