ਭੀਖੀ, 12 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜੋਨ ਭੈਣੀ ਬਾਘਾ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਬੱਬਲਜੀਤ ਸਿੰਘ ਖਿਆਲਾ ਪੋਤਰਾ ਸਵ. ਬਲਦੇਵ ਸਿੰਘ ਖਿਆਲਾ (ਸਾਬਕਾ ਮੰਤਰੀ ਪੰਜਾਬ) ਨੇ ਭਾਈ ਦੇਸਾ, ਬੁਰਜ ਰਾਠੀ, ਖੜਕ ਸਿੰਘ ਵਾਲਾ, ਕੋਟਲੀ ਆਦਿ ਪਿੰਡਾ ਵਿਚ ਜਾ ਕੇ ਵੋਟਾਂ ਮੰਗੀਆਂ।ਉਹਨਾਂ ਦੇ ਨਾਲ ਹਲਕਾ ਮਾਨਸਾ ਸੇਵਾਦਾਰ ਮਨੋਜ ਬਾਲਾ ਅਤੇ ਰਾਜ ਨੰਬਰਦਾਰ ਨੇ ਬੱਬਲਜੀਤ ਸਿੰਘ ਖਿਆਲਾ ਮੌਜੂਦ ਸਨ। ਬੱਬਲਜੀਤ ਸਿੰਘ ਖਿਆਲਾ ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਸਵ. ਬਲਦੇਵ ਸਿੰਘ ਖਿਆਲਾ ਦੀ ਤਰਾਂ ਕੰਮ ਕਰਵਾਉਣਗੇ ਅਤੇ ਜਿਲਾ ਪ੍ਰੀਸ਼ਦ ਦੀ ਇਹ ਸੀਟ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media