ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਰਜਿ. ਦੇ ਅਧਿਕਾਰ ਖੇਤਰ ’ਚ ਚੱਲ ਰਹੀ ਬਠਿੰਡਾ ਸ਼ਹਿਰ ਦੀ
ਉੱਘੀ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਦੀ ਸਭ ਤੋਂ ਸੀਨੀਅਰ ਪੰਜਾਬੀ ਲੈਕਚਰਾਰ ਜਤਿੰਦਰ ਕੌਰ ਨੇ ਅੱਜ ਪ੍ਰਬੰਧਕ ਕਮੇਟੀ ਦੀ ਹਾਜਰੀ ਵਿੱਚ ਬਤੌਰ ਕਾਰਜਕਾਰੀ ਪ੍ਰਿੰਸੀਪਲ ਆਪਣਾ ਅਹੁੱਦਾ ਸੰਭਾਲਿਆ।ਉਨ੍ਹਾਂ ਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਲੈਕਚਰਾਰ ਨੀਲਮ ਬਾਂਸਲ ਨੂੰ ਵਾਈਸ ਪ੍ਰਿੰਸੀਪਲ ਦੀ ਜਿੰਮੇਵਾਰੀ ਸੌਂਪੀ ਹੈ।ਕਮੇਟੀ ਵੱਲੋਂ ਖਾਲਸਾ ਦੀਵਾਨ ਦੇ ਪ੍ਰਧਾਨ ਗੁਰਮੀਤ ਸਿੰਘ ਨੰਬਰਦਾਰ, ਕਾਲਜ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਜਲਾਲ, ਮੈਨੇਜਰ ਭੁਪਿੰਦਰ ਸਿੰਘ ਭੁੱਲਰ, ਡਾਇਰੈਕਟਰ ਚਮਕੌਰ ਸਿੰਘ ਮਾਨ, ਖਜਾਨਚੀ ਅਸ਼ਵਨੀ ਬੰਟੀ, ਮੀਤ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਪ੍ਰੋ. ਸਤਨਾਮ ਸਿੰਘ ਜੱਸਲ, ਸਰਬਜੀਤ ਸਿੰਘ ਸੰਧੂ, ਜਰਨੈਲ ਸਿੰਘ ਬਾਹੀਆ, ਰਘਵੀਰ ਸਿੰਘ ਸਿੱਧੂ ਅਤੇ ਸਟਾਫ ਵੱਲੋਂ ਮੈਡਮ ਜਯੋਤਿਸ਼ਨਾ ਗੋਇਲ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਸੁਨੀਤਾ ਯਾਦਵ, ਮੈਡਮ ਅਨੀਤਾ, ਮੈਡਮ ਕਮਲੇਸ਼ ਗੁਪਤਾ, ਸੁਪਰਡੈਂਟ ਟੀਐਨ ਕਪੂਰ, ਅਕਾਊਂਟੈਂਟ ਬਰਜਿੰਦਰ ਸ਼ਰਮਾ, ਯੂਨੀਵਰਸਿਟੀ ਕਲਰਕ ਸੁਖਵਿੰਦਰ ਕੌਰ, ਡਾਟਾ ਐਂਟਰੀ ਆਪਰੇਟਰ ਅਭਿਕਲਸ਼ ਗਰਗ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਹਾਜਰ ਸੀ।ਨਵਨਿਯੁੱਕਤ ਪਿ੍ਰੰਸੀਪਲ ਮੈਡਮ ਜਤਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਨੀਲਮ ਬਾਂਸਲ ਨੇ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media