ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਡੀਗੜ ਵਿੱਚ ਹੋਏ ਸਲਾਨਾ ਸਮਾਰੋਹ ਦੋਰਾਨ ਈ-ਸਕੂਲ ਨੂੰ `ਨੰਬਰ 1 ਆਇਲੈਟਸ ਇੰਸਟੀਚਿਊਟ
ਇੰਡਿਆ` ਦਾ ਐਵਾਰਡ ਹਾਸਲ ਹੋਇਆ ਹੈ, ਜੋ ਲੋਕ ਸਭਾ ਮੈਂਬਰ ਕਿਰਨ ਖੇਰ ਵਲੋਂ ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਸਰਸੂਆ ਅਤੇ ਉਨਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਨੂੰ ਦਿੱਤਾ ਗਿਆ।ਰੁਪਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਲਗਾਤਾਰ ਦੂਸਰੀ ਵਾਰ ਹੈ, ਜਦੋ ਈ-ਸਕੂਲ ਆਇਲੈਟਸ ਕੋਚਿੰਗ ਸੈਂਟਰ ਨੇ ਨੰਬਰ 1 ਆਇਲੈਟਸ ਇੰਸਟੀਚਿਊਟ ਇੰਡਿਆ ਦਾ ਐਵਾਰਡ ਜਿੱਤਿਆ ਹੈ।“ਦਾ ਫੋਰਨਰ ਆਇਲੈਟਸ ਸਪੇਸਲਿਸ਼ਟ ਮੈਗਜ਼ੀਨ“ ਵਲੋਂ ਕਰਵਾਏ ਗਏ, ਦੂਜੇ ਵਰਕਸ਼ਾਪ ਅਤੇ ਐਵਾਰਡ ਸ਼ੋਅ ਵਿੱਚ ਇਹ ਸਨਮਾਨ ਹਾਸਲ ਕਰਨ ਵਾਲਾ ਈ-ਸਕੂਲ ਇਲਾਕੇ ਦਾ ਇੱਕੋ-ਇੱਕ ਸੰਸਥਾਨ ਹੈ।ਈ ਸਕੂਲ ਦੀਆਂ ਮਾਲਵਾ `ਚ ਬਠਿੰਡਾ, ਅਬੋਹਰ, ਬਰਨਾਲਾ ਅਤੇ ਸੰਗਰੂਰ ਕੁੱਲ ਚਾਰ ਸੰਸਥਾਵਾਂ ਹਨ।ਉਨਾਂ ਦੱਸਿਆ ਕਿ ਆਇਲੈਟਸ ਦੇ ਨਤੀਜਿਆਂ ਵਿੱਚ ਸਕੂਲ ਸਭ ਤੋਂ ਮੋਢੀ ਹੈ। ਈ ਸਕੂਲ ਇੱਕ ਮਾਨਤਾ ਪ੍ਰਾਪਤ ਆਇਲੈਟਸ ਸੈਂਟਰ ਹੈ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media