Thursday, June 25, 2026

ਪ੍ਰਸਿੱਧ ਲੇਖਕ ਤੇ ਪੱਤਰਕਾਰ ਜਗਦੀਸ਼ ਸਿੰਘ ਨੀਲੋਂ ਦੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 25 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਅਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਸਭਾ ਦੇ PPN1909201816ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ ਦੀ ਅਟੈਕ ਹੋਣ ਨਾਲ ਹੋਈ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਮੀਟਿੰਗ ਦੌਰਾਨ ਜਗਦੀਸ਼ ਨੀਲੋਂ ਦੁਆਰਾ ਪੰਜਾਬੀ ਸਾਹਿਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੁਆਰਾ ਕੀਤੀ ਨਿਧੜਕ ਪੱਤਰਕਾਰੀ ਸਬੰਧੀ ਗੱਲਬਾਤ ਕੀਤੀ ਗਈ।ਜਗਦੀਸ਼ ਨੀਲੋਂ ਨੇ ਪੰਜਾਬੀ ਸਾਹਿਤ ਦੀ ਝੋਲੀ ਇੱਕ ਕਿਤਾਬ ‘ਵੀਹਵੀਂ ਸਦੀ ਦਾ ਪੰਜਵਾਂ ਦਹਾਕਾ’ ਅਤੇ ਇੱਕ ਰੂਸੀ ਕਿਤਾਬ ਦਾ ਪੰਜਾਬੀ ਅਨੁਵਾਦ ‘ਮਨੁੱਖ ਅਤੇ ਸੱਭਿਆਚਾਰ’ ਪਾਈਆਂ ਅਤੇ ਅਜੇ ਉਨ੍ਹਾਂ ਦੀਆਂ ਤਕਰੀਬਨ ਚਾਰ ਕਿਤਾਬਾਂ ਦੇ ਖਰੜੇ ਵੀ ਬਿਲਕੁਲ ਤਿਆਰ ਪਏ ਹਨ।ਜਿਨ੍ਹਾਂ ਵਿੱਚ ਲੇਖ, ਗ਼ਜ਼ਲ, ਕਹਾਣੀ ਅਤੇ ਹਾਸ ਵਿਅੰਗ ਲੇਖ ਸ਼ਾਮਿਲ ਹਨ।ਇਥੇ ਇਹ ਵੀ ਜਿਕਰਯੋਗ ਹੈ ਕਿ ਜਗਦੀਸ਼ ਨੀਲੋਂ ਮਰਹੂਮ ਸ਼ਾਇਰ ਕੁਲਵੰਤ ਨੀਲੋਂ ਦੇ ਛੋਟੇ ਭਰਾ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਦੇ ਚਾਚਾ ਜੀ ਸਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੇਘ ਸਿੰਘ ਜਵੰਦਾ, ਮਾ: ਪੁਖਰਾਜ ਸਿੰਘ, ਇੰਦਰਜੀਤ ਸਿੰਘ ਕੰਗ, ਦੀਪ ਦਿਲਬਰ, ਡਾ. ਪਰਮਿੰਦਰ ਸਿੰਘ ਬੈਨੀਪਾਲ ਸਰਪ੍ਰਸਤ ਅਧਿਆਪਕ ਚੇਤਨਾ ਮੰਚ, ਪਿ੍ਰੰਸੀ: ਮਨੋਜ ਕੁਮਾਰ, ਐਡਵੋਕੇਟ ਨਰਿੰਦਰ ਸ਼ਰਮਾ, ਸੰਦੀਪ ਸਮਰਾਲਾ, ਨਿਰਭੈ ਸਿੰਘ ਸਿੱਧੂ, ਨੇਤਰ ਮੁੱਤੋਂ, ਦਰਸ਼ਨ ਸਿੰਘ ਕੰਗ, ਜਸਵੀਰ ਸਮਰਾਲਾ, ਕਮਲਜੀਤ ਘੁੰਗਰਾਲੀ ਸਿੱਖਾਂ, ਜਸਵਿੰਦਰ ਸਿੰਘ, ਕੰਵਲਦੀਪ ਸਿੰਘ, ਚਰਨਜੀਤ ਸਿੰਘ, ਸਤਿੰਦਰਪਾਲ ਸਿੰਘ ਸਮਰਾਲਾ, ਮੱਖਣ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ।
ਸਵ: ਜਗਦੀਸ਼ ਨੀਲੋਂ ਦੀ ਅੰਤਿਮ ਅਰਦਾਸ ਅੱਜ 26 ਸਤੰਬਰ ਦਿਨ ਬੁੱਧਵਾਰ ਨੂੰ ਪਿੰਡ ਨੀਲੋਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 1.00 ਤੋਂ 2.00 ਵਜੇ ਤੱਕ ਹੋ ਰਹੀ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply