ਬਟਾਲਾ, 26 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਇੰਸਪੈਕਸਨ ਕੇਡਰ ਦੀਆਂ ਕੀਤੀਆਂ ਬਦਲੀਆਂ ਤੇ ਐਡਜੈਸਟਮੈਟਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਦੇ ਅਹੁੱਦੇ `ਤੇ ਸੇਵਾ ਨਿਭਾਅ ਰਹੇ ਵਿਨੋਦ ਮੱਤਰੀ ਦੀ ਬਦਲੀ ਜਿਲਾ ਸੋਖਿਆ ਅਫਸਰ (ਐਲੀਮੈਟਰੀ) ਗੁਰਦਾਸਪੁਰ ਦੇ ਅਹੁੱਦੇ `ਤੇ ਕਰ ਦਿਤੀ ਗਈ ਹੈ।ਮੱਤਰੀ ਨੂੰ ਉਹਨਾਂ ਦੇ ਸਨੇਹੀਆਂ ਤੇ ਪ੍ਰੀਵਾਰ ਦੇ ਮੈਬਰਾਂ ਵਲੋਂ ਹਾਰ ਪਾ ਕੇ ਹਾਜਰ ਕਰਵਾਇਆ ਗਿਆ।ਵਿਨੋਦ ਮੱਤਰ ਜਿਲਾ ਸਿਖਿਆ ਅਫਸਰ ਐਲੀਮੈਟਰੀ ਨੇ ਕਿਹਾ ਕਿ ਦਫਤਰੀ ਕੰਮਾਂ ਵਿਚ ਕਿਸੇ ਵੀ ਕਰਮਚਾਰੀ ਨੂੰ ਮਸ਼ਕਲ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪ੍ਰਿੰਸੀਪਲ ਅਮਰਦੀਪ ਸਿੰਘ ਸੈਣੀ, ਪ੍ਰਿੰਸੀਪਲ ਭਾਰਤ ਭੁਸਨ, ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਡਿਪਟੀ ਡੀ.ਈ ਬਲਬੀਰ ਸਿੰਘ, ਗੁਰਨਾਮ ਸਿੰਘ, ਮੁਨੀਸ਼ ਸ਼ਰਮਾ ਐਮ.ਆਈ.ਐਸ, ਮਲਕਿੰਦਰ ਸਿੰਘ, ਵਾਸੂ ਮਿੱਤਰ, ਪ੍ਰੀਤਮ ਸਿੰਘ, ਵਿਜੈ ਮੱਤਰੀ, ਸੌਰਵ ਮੱਤਰੀ, ਡਾ. ਵਨੀਤ ਕੁਮਾਰ, ਨਵੀਨ ਸਰਮਾ, ਅਮਿਤ ਜਿੰਮੀ, ਸੁਖਜਿੰਦਰ ਸਿੰਘ ਮੰਡ, ਦਲਜੀਤ ਸਿੰਘ, ਪਿਆਰਾ ਲਾਲ, ਗੁਰਦਿਤ ਸਿੰਘ, ਅਮਨ ਸਰਮਾ, ਵਿਜੈ ਕੁਮਾਰ, ਅਨੂ ਅਰੋੜਾ ਤੋ ਇਲਾਵਾ ਦਫਤਰੀ ਕਰਮਚਾਰੀ ਹਾਜਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media